ਕੋਟਕਪੂਰਾ ਦਾ ਚੰਡੀਗੜ੍ਹ ਚਾਈਲਡ ਕੇਅਰ ਸੈਂਟਰ ਬਣਾਇਆ ਕੋਵਿਡ-19 ਵੈਕਸੀਨੇਸ਼ਨ ਸੈਂਟਰ

1/21/2021 11:52:42 AM

ਕੋਟਕਪੂਰਾ (ਨਰਿੰਦਰ): ਸਥਾਨਕ ਚੰਡੀਗੜ੍ਹ ਚਾਈਲਡ ਕੇਅਰ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ ਕੋਵਿਡ-19 ਵੈਕਸੀਨੇਸ਼ਨ ਸੈਂਟਰ ਬਣਾਏ ਜਾਣ ਅਤੇ ਹਸਪਤਾਲ ਦੀ ਸਿਲਵਰ ਜੁਬਲੀ ਮੌਕੇ ਡਾ. ਰਵੀ ਬਾਂਸਲ ਦੀ ਅਗਵਾਈ ਹੇਠ ਹਸਪਤਾਲ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਹੁਸਨ ਲਾਲ ਆਈ. ਏ. ਐੱਸ. ਪ੍ਰਿੰਸੀਪਲ ਸੈਕਟਰੀ ਹੈਲਥ ਸਨ ਅਤੇ ਪ੍ਰਧਾਨਗੀ ਵਿਮਲ ਸੇਤੀਆ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕੀਤੀ। ਇਸ ਤੋਂ ਇਲਾਵਾ ਡਾ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਅਤੇ ਡਾ. ਸੰਜੇ ਕਪੂਰਾ ਸਿਵਲ ਸਰਜਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੌਰਾਨ ਕੋਵਿਡ ਵੈਕਸੀਨੈਸ਼ਨ ਸੈਂਟਰ ਬਣਾਏ ਜਾਣ ਦੇ ਪਹਿਲੇ ਦਿਨ 100 ਸਿਹਤ ਕਰਮਚਾਰੀਆਂ ਦੇ ਕੋਰੋਨਾ ਵੈਕਸਿਨ ਲਾਈ ਗਈ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ

ਇਸ ਮੌਕੇ ਹੁਸਨ ਲਾਲ ਪ੍ਰਿੰਸੀਪਲ ਸੈਕਟਰੀ ਹੈਲਥ ਨੇ ਕਿਹਾ ਕਿ ਚੰਡੀਗੜ੍ਹ ਚਾਈਲਡ ਕੇਅਰ ਹਸਪਤਾਲ ਵੱਲੋਂ ਡਾ. ਰਵੀ ਬਾਂਸਲ ਦੀ ਅਗਵਾਈ ਹੇਠ ਲਗਾਤਾਰ ਮਾਨਵਤਾ ਦੀ ਭਲਾਈ ਤੋਂ ਇਲਾਵਾ ਕੋਰੋਨਾ ਮਹਾਮਾਰੀ ਕੋਈ ਹੋਰ ਸਮਾਂ ਹੋਵੇ ਤਾਂ ਹਸਪਤਾਲ ਵੱਲੋਂ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਗਿਆ।

ਇਹ ਵੀ ਪੜ੍ਹੋ: ਲੁਧਿਆਣਾ: ਕਿਸਾਨੀ ਘੋਲ 'ਚ ਜਾਨ ਗੁਆਉਣ ਵਾਲੇ 4 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ 20 ਲੱਖ ਰੁਪਏ: ਡੀ.ਸੀ

ਇਸ ਦੌਰਾਨ ਡਾ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਅਤੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੇ ਕਿਹਾ ਕਿ ਹਸਪਤਾਲ ਵੱਲੋਂ ਚੰਡੀਗੜ੍ਹ ਅਤੇ ਲੁਧਿਆਣਾ ਦੇ ਵੱਡੇ ਹਸਪਤਾਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਬਰਾਬਰ ਦੀਆਂ ਸੇਵਾਵਾਂ ਇਲਾਕੇ ਵਿਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ: ਧਮਕੀਆਂ ਤੋਂ ਡਰਨ ਦੀ ਲੋੜ ਨਹੀਂ, ਸਮਾਂ ਆਉਣ ’ਤੇ ਗਿਣ-ਗਿਣ ਬਦਲੇ ਲਵਾਂਗੇ : ਸੁਖਬੀਰ ਬਾਦਲ

ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਵਰਿੰਦਰ ਕਟਾਰੀਆ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਮਜੀਤ ਸਿੰਘ ਬਰਾੜ ਤਹਿਸੀਲਦਾਰ ਫਰੀਦਕੋਟ, ਅਜੈਪਾਲ ਸਿੰਘ ਸੰਧੂ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ, ਡਾ. ਪ੍ਰਭਦੇਵ ਸਿੰਘ ਬਰਾੜ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਡਾ. ਚੰਦਰ ਸ਼ੇਖਰ ਕੱਕੜ ਐੱਸ. ਐੱਮ. ਓ. ਫਰੀਦਕੋਟ, ਡਾ. ਹਰਵਿੰਦਰ ਗਾਂਧੀ ਐੱਸ. ਐੱਮ. ਓ. ਕੋਟਕਪੂਰਾ, ਇੰਜੀਨੀਅਰ ਰਾਜ ਅਗਰਵਾਲ, ਪਵਨ ਗੋਇਲ ਜੈਤੋ, ਰਵੀ ਗੋਇਲ, ਵਿਜੇ ਅਰੋੜਾ ਐੱਮ. ਡੀ. ਬਾਬਾ ਮਿਲਕ, ਐਡਵੋਕੇਟ ਨਰਿੰਦਰ ਬਾਂਸਲ, ਸਹਾਇਕ ਫੂਡ ਕਮਿਸ਼ਨਰ ਅਮਿਤ ਜੋਸ਼ੀ, ਡਾ. ਹਰਪਾਲ ਸਿੰਘ, ਡਾ. ਰਾਜਨ ਸਿੰਗਲਾ, ਡਾ. ਜਸਬੀਰ ਸਿੰਘ, ਡਾ. ਪੰਕਜ ਬਾਂਸਲ, ਡਾ. ਕੁਲਦੀਪ ਧੀਰ, ਕ੍ਰਿਸ਼ਨ ਗੋਇਲ, ਪਵਨ ਮਿੱਤਲ, ਬਿੱਟੂ ਬਾਂਸਲ, ਪ੍ਰਵੀਨ ਗਰਗ, ਐਡਵੋਕੇਟ ਵਿਨੋਦ ਬਾਂਸਲ, ਵਰਿੰਦਰ ਕਟਾਰੀਆ, ਮਹਿੰਦਰ ਏਰਨ, ਹਰੀਸ਼ ਸੇਤੀਆ, ਰਵਿੰਦਰ ਗਰਗ, ਲਿੰਕਨ ਮਲਹੋਤਰਾ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਸੰਘਰਸ਼ ਦੌਰਾਨ ਪਿੰਡ ਬੁਗਰਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ


Shyna

Content Editor Shyna