ਅੰਮ੍ਰਿਤਪਾਲ ਦੇ ਕਰੀਬੀ ਗੋਰਖਾ ਬਾਬਾ ਨੂੰ ਲੈ ਕੇ ਖੰਨਾ ਪੁਲਸ ਨੇ ਕੀਤੇ ਅਹਿਮ ਖ਼ੁਲਾਸੇ

03/26/2023 8:38:04 PM

ਖੰਨਾ : ਅੰਮ੍ਰਿਤਪਾਲ ਦੇ ਕਰੀਬੀ ਗੋਰਖਾ ਬਾਬਾ ਨੂੰ ਲੈ ਕੇ ਖੰਨਾ ਪੁਲਸ ਵੱਲੋਂ ਅਹਿਮ ਖ਼ੁਲਾਸੇ ਕੀਤੇ ਗਏ ਹਨ। ਗੋਰਖਾ ਬਾਬਾ, ਜੋ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਸੀ, ਨੂੰ ਖੰਨਾ ਪੁਲਸ ਨੇ ਹਾਲ ਹੀ ’ਚ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਖੰਨਾ ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਅਤੇ ਗੋਰਖਾ ਬਾਬਾ ਵੱਲੋਂ ਏ. ਕੇ. ਐੱਫ. ਨਾਂ ਦੀ ਇਕ ਫ਼ੌਜ ਤਿਆਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜੋ ਨਸ਼ਾ ਛੱਡਣਾ ਚਾਹੁੰਦੇ ਸਨ। ਗੋਰਖਾ ਬਾਬਾ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ 2 ਐੱਫ. ਆਈ. ਆਰ. ਪਹਿਲਾਂ ਹੀ ਦਰਜ ਹਨ।

ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਗੋਲਡਨ ਹੈਟ੍ਰਿਕ, ਨਿਖਤ ਜ਼ਰੀਨ ਨੇ ਜਿੱਤਿਆ ਸੋਨ ਤਮਗਾ

ਗੋਰਖਾ ਬਾਬਾ ਵੀ ਪਹਿਲਾਂ ਨਸ਼ੇੜੀ ਰਹਿ ਚੁੱਕਾ ਸੀ, ਜੋ ਇਕ ਨਸ਼ਾ ਛੁਡਾਊ ਕੇਂਦਰ ਗਿਆ ਅਤੇ ਉਥੋਂ ਉਸ ਨੂੰ ਇਸ ਫੌਜ ’ਚ ਸ਼ਾਮਲ ਕੀਤਾ ਗਿਆ। ਫੌਜ ’ਚ ਸ਼ਾਮਲ ਲੋਕਾਂ ਨੂੰ ਵੀ ਪੁਲਸ ਵਾਂਗ ਬੈਲਟ ਨੰਬਰ ਵੀ ਦਿੱਤੇ ਜਾਂਦੇ ਸਨ ਅਤੇ ਅੰਮ੍ਰਿਤਪਾਲ ਉਨ੍ਹਾਂ ਨੂੰ ਆਪਣੇ ਕੋਲੋਂ ਤਨਖਾਹ ਵੀ ਦਿੰਦਾ ਸੀ। ਖ਼ਾਲਿਸਤਾਨ ਬਣਾਉਣ ਲਈ ਹਥਿਆਰਬੰਦ ਸੰਘਰਸ਼ ਛੇੜਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਸਨ, ਜਿਸ ਵਿਚ ਗੋਰਖਾ ਬਾਬਾ ਸਰਗਰਮ ਮੈਂਬਰ ਸੀ।

ਇਸ ਦੇ ਨਾਲ ਹੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏ. ਕੇ. ਐੱਫ. ਸਾਰੇ ਮੈਂਬਰਾਂ ਨੂੰ ਬੈਲਟਾਂ ਦਿੱਤੀਆਂ ਗਈਆਂ ਸਨ ਅਤੇ ਇਕ ਵ੍ਹਟਸਐਪ ਗਰੁੱਪ ਬਣਾਇਆ ਗਿਆ ਸੀ। ਏ. ਕੇ. ਐੱਫ. ਵਿਚ ਸ਼ਾਮਲ ਲੋਕਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ, ਜਿਸ ’ਚ ਹਥਿਆਰਾਂ ਨੂੰ ਸੰਭਾਲਣ, ਅਸੈਂਬਲ ਕਰਨ, ਡਿਸੈਂਬਲ ਕਰਨ, ਸਾਫ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਸੀ।
 


Manoj

Content Editor

Related News