ਖੰਨਾ ਪੁਲਸ ਦੀ ਵੱਡੀ ਕਾਰਵਾਈ, ਟਰੱਕ ''ਚੋਂ 1 ਕਰੋੜ 25 ਲੱਖ ਦੀ ਨਕਦੀ ਤੇ 54 ਕੁਇੰਟਲ ਚੂਰਾ ਪੋਸਤ ਸਣੇ 3 ਕਾਬੂ
Wednesday, Dec 13, 2023 - 09:29 PM (IST)
ਜਗਰਾਓਂ (ਮਾਲਵਾ)- ਨਸ਼ਿਆਂ ਵਿਰੁੱਧ ਚਲਾਈ ਗਈ ਪੰਜਾਬ ਸਰਕਾਰ ਦੀ ਖਾਸ ਮੁਹਿੰਮ ਅਧੀਨ ਧੰਨਪ੍ਰੀਤ ਕੌਰ, ਆਈ.ਪੀ.ਐੱਸ.ਡੀ.ਆਈ.ਜੀ. ਲੁਧਿਆਣਾ ਰੇਂਜ ਲੁਧਿਆਣਾ ਅਤੇ ਨਵਨੀਤ ਸਿੰਘ ਬੈਂਸ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਦੀ ਯੋਗ ਅਗਵਾਈ ਹੇਠ ਮਨਵਿੰਦਰ ਬੀਰ ਸਿੰਘ ਐੱਸ.ਪੀ. (ਸ) ਲੁਧਿਆਣਾ (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ’ਤੇ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਜਗਰਾਓਂ ਸਮੇਤ ਪੁਲਸ ਪਾਰਟੀ ਦੇ ਗੋਰਸੀਆਂ ਮੱਖਣ ਪਿੰਡ ਦੇ ਨਹਿਰ ਵਾਲੇ ਪੁਲ ’ਤੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਕ ਟਰੱਕ ਸ਼ੱਕੀ ਹਾਲਤ ’ਚ ਆਉਂਦਾ ਨਜ਼ਰ ਆਇਆ।
ਇਹ ਵੀ ਪੜ੍ਹੋ- ਲੁਧਿਆਣਾ ਟ੍ਰੈਫਿਕ ਪੁਲਸ ਨੇ ਤੋੜਿਆ ਆਪਣਾ ਹੀ ਰਿਕਾਰਡ, ਇਸ ਸਾਲ ਕੱਟੇ ਸਭ ਤੋਂ ਵੱਧ ਚਲਾਨ
ਜਦੋਂ ਇਸ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਟਰੱਕ ’ਚ 270 ਗੱਟੂ ਪਲਾਸਟਿਕ ਬਰਾਮਦ ਕੀਤੇ ਗਏ। ਜਿਨ੍ਹਾਂ ਦਾ ਵਜ਼ਨ ਕਰਨ ’ਤੇ ਹਰੇਕ ਗੱਟੂ 20/20 ਕਿਲੋਗ੍ਰਾਮ ਕੁੱਲ 5400 ਕਿੱਲੋ ਭੁੱਕੀ ਚੂਰਾ ਪੋਸਤ, 2 ਦੇਸੀ ਪਿਸਟਲ 32 ਬੋਰ ਸਮੇਤ 3/3 ਜ਼ਿੰਦਾ ਕਾਰਤੂਸ ਤੇ 1 ਕਰੋੜ 25 ਲੱਖ ਡਰੱਗ ਮਨੀ, ਜਾਅਲੀ ਨੰਬਰ ਪਲੇਟਾਂ ਤੇ ਪੁਲਸ ਦੀ ਵਰਦੀ ਤੋਂ ਇਲਾਵਾ ਇਕ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਟਰੱਕ ਵਿੱਚ ਸਵਾਰ ਨਸ਼ਾ ਸਮੱਗਲਰਾਂ ਦੀ ਪਹਿਚਾਣ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਲਛਮਣ ਸਿੰਘ ਵਾਸੀ ਢੁੱਡੀਕੇ, ਹਰਜਿੰਦਰ ਸਿੰਘ ਉਰਫ ਰਿੰਦੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਾਏਪੁਰ ਅਰਾਈਆਂ ਹਾਲ ਵਾਸੀ ਮੁੱਲਾਂਪੁਰ ਅਤੇ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰੂਪਾ ਪੱਤੀ ਰੋਡੇ, ਬਾਘਾਪੁਰਾਣਾ ਵਜੋਂ ਹੋਈ ਹੈ। ਇਹ ਨਸ਼ਾ ਸਮੱਗਲਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਨਸ਼ੇ ਦਾ ਵੱਡਾ ਕਾਰੋਬਾਰ ਕਰਦੇ ਆ ਰਹੇ ਹਨ ਤੇ ਇਨ੍ਹਾਂ ਨਸ਼ਾ ਸਮੱਗਲਰਾਂ ਦੇ ਖਿਲਾਫ ਪਹਿਲਾਂ ਵੀ ਪੰਜਾਬ ਦੇ ਅਲੱਗ-ਅਲੱਗ ਥਾਣਿਆਂ ਅੰਦਰ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8