ਕਾਲੀ ਆਜ਼ਾਦੀ ਮਨਾਉਣ ਵਾਸਤੇ ਕਿਸਾਨਾਂ ਨੇ ਦਿੱਤਾ ਹੋਕਾ , ਲੋਕਾਂ ਨੂੰ ਕੀਤਾ ਜਾਗਰੂਕ

08/14/2021 11:43:41 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਤਕੜੀ ਜੰਗ ਲੜ ਰਹੇ ਕਿਸਾਨ ਹੁਣ 15 ਅਗਸਤ ਨੂੰ ਕਾਲੀ ਆਜ਼ਾਦੀ ਮਨਾਉਣਗੇ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਘਰ-ਘਰ ਜਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਇਸ ਖ਼ੇਤਰ ਦੇ ਪਿੰਡ ਭਾਗਸਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਇਕਾਈ ਪ੍ਰਧਾਨ ਹਰਫੂਲ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਕਾਲੀ ਆਜ਼ਾਦੀ ਮਨਾਉਣ ਦਾ ਹੋਕਾ ਦਿੱਤਾ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 15 ਅਗਸਤ ਨੂੰ ਸੂਬੇ ਅੰਦਰ ਬਹੁਤ ਸਾਰੀਆਂ ਥਾਵਾਂ ’ਤੇ ਕਾਲੀ ਆਜ਼ਾਦੀ ਮਨਾਈ ਜਾ ਰਹੀ ਹੈ ਤੇ ਇਸ ਖ਼ੇਤਰ ਦੇ ਕਿਸਾਨ ਪਿੰਡ ਸਰਦਾਰਗੜ੍ਹ ਵਿਖੇ ਜਾਣਗੇ।‌ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲਵੇ। ਇਸ ਸਮੇਂ ਨਰ ਸਿੰਘ ਅਕਾਲੀ ,ਅਜਾਇਬ ਸਿੰਘ, ਸੁਖਜਿੰਦਰ ਸਿੰਘ , ਜਸਪਾਲ ਸਿੰਘ , ਗੁਰਦੀਪ ਸਿੰਘ ਤੇ ਧੀਰਜ ਕੁਮਾਰ ਆਦਿ ਮੌਜੂਦ ਸਨ।‌


Shyna

Content Editor

Related News