ਜੇਲ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਘਟਨਾ ਦੀ 3 ਘੰਟੇ ਤਕ ਕੀਤੀ ਜਾਂਚ

Thursday, Oct 25, 2018 - 06:28 AM (IST)

ਜੇਲ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਘਟਨਾ ਦੀ 3 ਘੰਟੇ ਤਕ ਕੀਤੀ ਜਾਂਚ

ਲੁਧਿਆਣਾ, (ਸਿਆਲ)- 22 ਅਕਤੂਬਰ  ਤਾਜਪੁਰ ਰੋਡ ਸੈਂਟਰਲ ਜੇਲ ਵਿਚ ਜਬਰ- ਜਨਾਹ ਮਾਮਲੇ ਵਿਚ ਸਜ਼ਾ ਭੁਗਤ ਰਹੇ ਕੈਦੀ ਹਰਪ੍ਰੀਤ ਸਿੰਘ ਵੱਲੋਂ ਸ਼ੱਕੀ ਹਾਲਾਤਾਂ ਵਿਚ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ ਸੀ। ਮ੍ਰਿਤਕ ਕੈਦੀ ਦੀ ਲਾਸ਼ ਦਾ ਅੱਜ ਸਿਵਲ ਹਸਪਤਾਲ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਡਾਕਟਰਾਂ ਦੇ ਇਕ ਪੈਨਲ ਨੇ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਉਸ ਉਪਰੰਤ ਅੱਜ ਸ਼ਾਮ 4.15 ਵਜੇ  ਜੁਡੀਸ਼ੀਅਲ ਮੈਜਿਸਟ੍ਰੇਟ ਰਜਿੰਦਰ ਸਿੰਘ ਤੇਜੀ ਉਕਤ ਘਟਨਾ ਦੀ ਜਾਂਚ ਲਈ ਸੈਂਟਰਲ ਜੇਲ ਪਹੁੰਚੇ। ਜੁਡੀਸ਼ੀਅਲ ਮੈਜਿਸਟ੍ਰੇਟ ਨੇ ਜੇਲ ਅਧਿਕਾਰੀਆਂ ਨਾਲ ਉਕਤ  ਘਟਨਾ ਦੀ ਜਾਂਚ ਲਈ ਜੇਲ ਵਿਚ ਲਗਭਗ 3 ਘੰਟੇ ਰਹੇ। ®ਇਸ ਮੌਕੇ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ, ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਆਦਿ ਮੌਜੂਦ ਸਨ। ਸੂਤਰ ਦੱਸਦੇ ਹਨ ਕਿ ਮ੍ਰਿਤਕ ਦੇ ਕੱਪਡ਼ਿਆਂ ਤੋਂ 2 ਪਰਚੀਆਂ ਵੀ ਨਿਕਲੀਆਂ ਹਨ ਜਿਸ ਨੂੰ ਜਾਂਚ ਲਈ ਸੌਂਪ ਦਿੱਤਾ ਗਿਆ ਹੈ।


Related News