ਸੜਕ ਹਾਦਸੇ ਦੌਰਾਨ ਪੱਤਰਕਾਰ ਦੀ ਮੌਤ, 2 ਜ਼ਖਮੀ

Monday, May 04, 2020 - 09:49 PM (IST)

ਸੜਕ ਹਾਦਸੇ ਦੌਰਾਨ ਪੱਤਰਕਾਰ ਦੀ ਮੌਤ, 2 ਜ਼ਖਮੀ

ਤਲਵੰਡੀ ਭਾਈ, (ਗੁਲਾਟੀ)— ਪਿੰਡ ਦਾਰਾਪੁਰ ਨੇੜੇ ਇਕ ਕਾਰ ਹਾਦਸਾਗ੍ਰਸਤ ਹੋਣ ਕਾਰਨ ਗੁਰੂ ਹਰਸਹਾਏ ਤੋਂ ਪੰਜਾਬ ਕੇਸਰੀ ਗਰੁੱਪ ਦੇ ਪੱਤਰਕਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੱਤਰਕਾਰ ਪ੍ਰਦੀਪ ਕਲਾੜਾ ਪੁੱਤਰ ਹੰਸ ਰਾਜ ਕਾਲੜਾ ਵਾਸੀ ਗੁਰੂ ਹਰਸਹਾਏ ਲੁਧਿਆਣਾ ਤੋਂ ਵਾਪਸ ਪਰਤ ਰਿਹਾ ਸੀ, ਤਲਵੰਡੀ ਭਾਈ ਨਾਲ ਲੱਗਦੇ ਪਿੰਡ ਦਾਰਾਪੁਰ ਨੇੜੇ ਕਾਰ ਹਾਦਸਾ ਗ੍ਰਸਤ ਹੋ ਗਈ। ਥਾਣਾ ਘੱਲ ਕਲਾਂ ਦੀ ਪੁਲਸ ਮੁਤਾਬਕ ਇਹ ਹਾਦਸਾ ਕਾਰ ਦੇ ਡਵਾਈਡਰ ਨਾਲ ਟਕਰਾਉਣ ਕਰਕੇ ਹੋਇਆ। ਜਿਸ 'ਚ ਪੱਤਰਕਾਰ ਪ੍ਰਦੀਪ ਕਾਲੜਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ 2 ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ।


author

KamalJeet Singh

Content Editor

Related News