ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਵਿਚੋਂ ਅਵੱਲ ਆਈ ਜਸਪ੍ਰੀਤ ਕੌਰ ਨੂੰ ਆਪ ਟੀਮ ਨੇ ਕੀਤਾ ਸਨਮਾਨਿਤ

07/24/2020 6:48:52 PM

ਭਵਾਨੀਗੜ੍ਹ (ਕਾਂਸਲ) :- ਭਵਾਨੀਗੜ੍ਹ ਸ਼ਹਿਰ ਦੀ ਹੋਣਹਾਰ ਧੀ ਜਸ਼ਨਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੇ ਨਾਨ-ਮੈਡੀਕਲ ਦੇ ਨਤੀਜਿਆਂ ’ਚੋਂ 98.7 ਫੀਸਦੀ ਨੰਬਰ ਲੈ ਕੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਵਿਚੋਂ ਅਵੱਲ ਆ ਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਪੂਰੇ ਇਲਾਕੇ ’ਚ ਚਮਕਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਅਤੇ ਹਲਕਾ ਸਹਿ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਜੀ ਨੇ ਇਸ ਹੋਣਹਾਰ ਲੜਕੀ ਦਾ ਹੌਂਸਲਾ ਵਧਾਉਂਦੇ ਹੋਏ ਲੜਕੀ ਨੂੰ ਸਿਰਪਾਓ ਪਾ ਕੇ ਸਨਮਾਨਿਤ ਕਰਨ ਮੌਕੇ ਕੀਤਾ।

ਨਰਿੰਦਰ ਕੌਰ ਭਰਾਜ ਨੇ ਲੜਕੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਧੀਆਂ ਅੱਜ ਕਿਸੇ ਨਾਲੋਂ ਵੀ ਘੱਟ ਨਹੀਂ ਅਤੇ ਹਰ ਖੇਤਰ ਵਿਚ ਅੱਵਲ ਆ ਰਹੀਆਂ ਹਨ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਭਵਿੱਖ ’ਚ ਹਰ ਸਮੇਂ ਅਜਿਹੀਆਂ ਹੋਣਹਾਰ ਧੀਆਂ ਨਾਲ ਖੜੀ ਹੈ। ਤਾਂ ਕਿ ਇਹ ਹੋਣਹਾਰ ਧੀਆਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹੋਏ ਸਮਾਜ ਵਿਚ ਆਪਣਾ ਮੁਕਾਮ ਹਾਸਲ ਕਰ ਸਕਣ। ਇਸ ਮੌਕੇ ਆਪ ਆਗੂ ਰਾਜਿੰਦਰ ਸਿੰਘ ਗੋਗੀ, ਹਲਕਾ ਯੂਥ ਪ੍ਰਧਾਨ ਹਰਦੀਪ ਤੂਰ, ਇੰਦਰਜੀਤ ਕੌਰ,ਸੁਰਜੀਤ ਕੌਰ, ਗੁਰਪ੍ਰੀਤ ਕੌਰ, ਨਿਰਭੈ ਸਿੰਘ,ਹਰਗਮਦੂਰ ਤੂਰ, ਮਨਜਿੰਦਰ ਸੱਗੂ, ਅਵਤਾਰ ਸਿੰਘ, ਭਜਨ ਭਗਤ, ਯਾਦਵਿੰਦਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਹਿਮਾਸ਼ੂ ਸਿੰਗਲਾ, ਰਾਜਪਿੰਦਰ ਸਕਰੌਦੀ, ਜਗਤਾਰ ਸਕਰੌਦੀ, ਸਤਨਾਮ ਸਿੰਘ ਸਾਥੀ ਹਾਜਰ ਰਹੇ।    

 

 


Harinder Kaur

Content Editor

Related News