ਜੈਤੋ ਦੀ ਬੇ-ਸਹਾਰਾ ਗਊਸ਼ਾਲਾ ’ਚ ਮਰੇ ਪਸ਼ੂਆਂ ਤੋਂ ਲੋਕਾਂ ਹੋ ਰਹੇ ਹਨ ਪਰੇਸ਼ਾਨ

03/20/2020 6:08:26 PM

ਜੈਤੋ (ਵਿਪਨ) - ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਭਾਰਤ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਰਕਾਰ ਵਲੋਂ ਇਸ ਨੂੰ ਰੋਕਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜੈਤੋ ਵਿਖੇ ਬੇ-ਸਹਾਰਾ ਗਊਸ਼ਾਲਾ ਵਿਚ ਇਕ ਦਰਜਨ ਦੇ ਕਰੀਬ ਪਸ਼ੂ ਮਰੇ ਹੋਣ ਕਾਰਨ ਲੋਕਾਂ ਵਿਚ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮਰੇ ਹੋਏ ਪਸ਼ੂਆਂ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੋ ਰਿਹਾ ਹੈ। ਇਸ ਸਬੰਧ ’ਚ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਗਊਸ਼ਾਲਾ ਬਹੁਤ ਜ਼ਿਆਦਾ ਵੱਡੀ ਹੈ, ਜਿਥੇ ਅਸੀਂ ਸਵੇਰ ਦੇ ਸਮੇਂ ਪਸ਼ੂਆਂ ਨੂੰ ਪੱਠੇ ਪਾਉਣ ਲਈ ਆਉਂਦੇ ਰਹਿੰਦੇ ਹਾਂ। ਕਈ ਪਸ਼ੂਆਂ ਦੇ ਮਰੇ ਹੋਣ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਕਤ ਥਾਂ ਦੀ ਸਾਫ-ਸਫਾਈ ਨਾ ਹੋਣ ਕਾਰਨ ਬਹੁਤ ਜ਼ਿਆਦਾ ਗੰਦਗੀ ਪਈ ਹੋਈ ਹੈ। 

ਇਸ ਦੌਰਾਨ ਜਦੋਂ ਗਊਸ਼ਾਲਾ ਵਿਚ ਕੰਮ ਕਰਨ ਵਾਲੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੈਤੋ ਵਿਚ ਕੋਈ ਹੱਡਾ ਰੋੜੀ ਨਹੀਂ। ਮਰੇ ਹੋਏ ਪਸ਼ੂਆਂ ਨੂੰ ਬਾਹਰ ਸੁੱਟਣ ਲਈ 50 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਗਊਸ਼ਾਲਾ ਦੇ ਪ੍ਰਧਾਨ ਨੇ ਕਿਹਾ ਕਿ ਜੈਤੋ ਵਿਚ ਤਾਂ ਕੀ ਨਾਲ ਦੇ ਕਈ ਇਲਕਿਆਂ ਵਿਚ ਵੀ ਕੋਈ ਹੱਡਾ ਰੋੜੀ ਨਹੀਂ। ਇਸ ਮਾਮਲੇ ਨੂੰ ਉਹ ਕਈ ਵਾਰ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਧਿਆਨ ਵਿਚ ਲਿਆ ਚੁੱਕੇ ਹਨ ਪਰ ਕਿਸੇ ਨੇ ਕੁਝ ਨਹੀਂ ਕੀਤਾ। ਹੁਣ ਦੇਖਣਾ ਇਹ ਹੋਵੇਗਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਇਸ ਮਾਮਲੇ ’ਤੇ ਪ੍ਰਸ਼ਾਸ਼ਨ ਵਲੋਂ ਕਦੋਂ ਤੱਕ ਗੌਰ ਕੀਤੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


rajwinder kaur

Content Editor

Related News