ਨਗਰ ਨਿਗਮ ਚੋਣਾਂ : ਕੋਰਟ ਪੁੱਜਾ ਐੱਸ. ਸੀ. ਕੈਟਾਗਿਰੀ ਲਈ ਘੱਟ ਵਾਰਡ ਰਿਜ਼ਰਵ ਕਰਨ ਦਾ ਮੁੱਦਾ

Friday, Aug 25, 2023 - 06:27 PM (IST)

ਨਗਰ ਨਿਗਮ ਚੋਣਾਂ : ਕੋਰਟ ਪੁੱਜਾ ਐੱਸ. ਸੀ. ਕੈਟਾਗਿਰੀ ਲਈ ਘੱਟ ਵਾਰਡ ਰਿਜ਼ਰਵ ਕਰਨ ਦਾ ਮੁੱਦਾ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ’ਚ ਐੱਸ. ਸੀ. ਕੈਟਾਗਿਰੀ ਲਈ ਘੱਟ ਵਾਰਡ ਰਿਜ਼ਰਵ ਕਰਨ ਦਾ ਮੁੱਦਾ ਅਦਾਲਤ ’ਚ ਪੁੱਜ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਾਬਕਾ ਕੌਂਸਲਰ ਚੌਧਰੀ ਯਸ਼ਪਾਲ ਨੇ ਦੱਸਿਆ ਕਿ 2011 ਦੀ ਜਨਗਣਨਾ ਮੁਤਾਬਕ ਸ਼ਹਿਰ ’ਚ ਐੱਸ. ਸੀ. ਕੈਟਾਗਿਰੀ ਦੀ 22 ਫੀਸਦੀ ਆਬਾਦੀ ਹੈ, ਜਿਸ ਦੇ ਹਿਸਾਬ ਨਾਲ ਨਿਯਮਾਂ ਮੁਤਾਬਕ 95 ਵਾਰਡਾਂ ਦੇ ਮੁਕਾਬਲੇ ਐੱਸ. ਸੀ. ਕੈਟਾਗਿਰੀ ਲਈ 24 ਵਾਰਡ ਰਿਜ਼ਰਵ ਕਰਨੇ ਚਾਹੀਦੇ ਹਨ ਕਿਉਂਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਐੱਸ. ਸੀ. ਕੈਟਾਗਿਰੀ ਦੀਆਂ ਸੀਟਾਂ ਦੀ ਰਿਜ਼ਰਵੇਸ਼ਨ ਇਸੇ ਪੈਟਰਨ ’ਤੇ ਕੀਤੀ ਗਈ ਹੈ ਪਰ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ’ਚ ਐੱਸ. ਸੀ. ਕੈਟਾਗਿਰੀ ਲਈ ਸਿਰਫ਼ 11 ਵਾਰਡ ਰਿਜ਼ਰਵ ਕੀਤੇ ਗਏ ਹਨ, ਜਿਸ ਨੂੰ ਲੈ ਕੇ ਡੀ. ਸੀ. ਅਤੇ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੇ ਗਏ ਇਤਰਾਜ਼ ਨਜ਼ਰ ਅੰਦਾਜ਼ ਕਰ ਦਿੱਤੇ ਗਏ ਹਨ।

PunjabKesari

ਇਸ ਫ਼ੈਸਲੇ ਖ਼ਿਲਾਫ਼ ਪੰਜਾਬ ਸੇਵਕ ਸੰਘ ਵੱਲੋਂ ਕੋਰਟ ’ਚ ਕੇਸ ਕੀਤਾ ਗਿਆ ਹੈ, ਜਿਸ ਦੇ ਆਧਾਰ ’ਤੇ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਹੈ ਅਤੇ ਸ਼ੁੱਕਰਵਾਰ ਕੇਸ ਦੀ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸ਼ਹਿਰਾਂ ’ਚ ਵਸਣ ਵਾਲੇ ਲੋਕਾਂ ਲਈ  ਮੁੱਖ ਮੰਤਰੀ ਦਾ ਵੱਡਾ ਐਲਾਨ 

ਹੁਣ ਤੱਕ ਫਾਈਨਲ ਹੋਈ ਇਤਰਾਜ਼ਾਂ ਦੀ ਰਿਪੋਰਟ
ਲੋਕਲ ਬਾਡੀਜ਼ ਵਿਭਾਗ ਵੱਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਦਾ ਡਰਾਫਟ ਨੋਟੀਫਿਕੇਸ਼ਨ 1 ਅਗਸਤ ਨੂੰ ਜਾਰੀ ਕੀਤਾ ਗਿਆ ਸੀ ਪਰ ਨਗਰ ਨਿਗਮ ਵੱਲੋਂ ਨਕਸ਼ਾ 4 ਅਗਸਤ ਨੂੰ ਡਿਸਪਲੇਅ ਕੀਤਾ ਗਿਆ, ਜਿਸ ’ਤੇ ਇਤਰਾਜ਼ ਦਾਖਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਲਗਭਗ 160 ਇਤਰਾਜ਼ ਆਉਣ ਦੀ ਗੱਲ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕਹੀ ਜਾ ਰਹੀ ਹੈ, ਜਿਨ੍ਹਾਂ ਨੂੰ ਫਾਈਨਲ ਕਰਨ ਲਈ ਸਰਕਾਰ ਵੱਲੋਂ ਇਕ ਹਫਤੇ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਪਰ ਹੁਣ ਤੱਕ ਸਰਕਾਰ ਨੂੰ ਰਿਪੋਰਟ ਨਾ ਭੇਜਣ ਨੂੰ ਲੈ ਕੇ ਬਿਲਡਿੰਗ ਬ੍ਰਾਂਚ ਦਾ ਕੋਈ ਅਫਸਰ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਲਈ DC ਨੇ ਜਾਰੀ ਕੀਤੇ ਹੁਕਮ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News