ਫਤਹਿਗੜ੍ਹ ਸਾਹਿਬ ''ਚ ਕਰਫਿਊ ਦੀ ਉਲੰਘਣਾ ਕਰਨਾ ''ਤੇ SDM ਨੇ ਕੀਤੇ ਚਲਾਨ

05/04/2020 7:24:52 PM

ਫਤਹਿਗੜ੍ਹ ਸਾਹਿਬ (ਬਿਪਨ ਭਾਰਦਵਾਜ)-ਐੱਸ.ਡੀ.ਐੱਮ ਫਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੀਤੇ ਅਤੇ ਕਰਫਿਊ ਪਾਸ ਦੀ ਚੈਕਿੰਗ ਕੀਤੀ ਗਈ। ਐੱਸ.ਡੀ.ਐੱਮ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨ ਵਲੋਂ 7 ਤੋਂ 11 ਵਜੇ ਤੱਕ ਕਰਫਿਊ 'ਚ ਛੋਟ ਦਿੱਤੀ ਗਈ, ਜਿਸ 'ਚ ਲੋੜੀਦੀਆਂ ਚੀਜ਼ਾ ਵਾਲਿਆ ਦੀ ਦੁਕਾਨਾ ਖੁੱਲਣਗੀਆਂ ਜਿਵੇ ਕਿ ਕਰਿਆਣਾ, ਮੈਡੀਕਲ ਸਟੋਰ, ਫਲ, ਸਬਜ਼ੀਆਂ, ਦੁੱਧ, ਖੇਤੀਬਾੜੀ ਨਾਲ ਸਬੰਧਤ ਦੁਕਾਨਾ ਅਤੇ ਮਠਿਆਈਆ ਵਾਲੀਆ ਦੁਕਾਨਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀ 7 ਤੋਂ 11 ਵਜੇ ਤੱਕ ਬਜ਼ਾਰਾ 'ਚੋਂ ਸਮਾਨ ਲੈ ਸਕਦੇ ਹਨ ਪਰ ਜੇਕਰ ਕੋਈ ਵੀ ਨਿਸਚਤ ਸਮੇਂ ਤੋਂ ਬਾਅਦ ਬਜ਼ਾਰ 'ਚ ਮਿਲਿਆ ਤਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾਂ ਸਿਵਲ ਹਸਪਤਾਲ ਅੱਗੇ ਮੈਡੀਕਲ ਦੀਆਂ ਦੁਕਾਨਾ 24 ਘੰਟੇ ਖੁਲਣਦੀਆਂ ਤਾ ਜੋ ਲੋਕਾ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।


Iqbalkaur

Content Editor

Related News