ਜੇਲ ’ਚ ਚੈਕਿੰਗ ਦੌਰਾਨ ਸਹਾਇਕ ਸੁਪਰਡੈਂਟ ਨਾਲ ਧੱਕਾ-ਮੁੱਕੀ, 6 ਕੈਦੀਆਂ ’ਤੇ ਕੇਸ ਦਰਜ

Wednesday, Oct 17, 2018 - 01:05 AM (IST)

ਜੇਲ ’ਚ ਚੈਕਿੰਗ ਦੌਰਾਨ ਸਹਾਇਕ ਸੁਪਰਡੈਂਟ ਨਾਲ ਧੱਕਾ-ਮੁੱਕੀ, 6 ਕੈਦੀਆਂ ’ਤੇ ਕੇਸ ਦਰਜ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਜੇਲ ’ਚ ਚੈਕਿੰਗ ਦੌਰਾਨ ਸਹਾਇਕ ਸੁਪਰਡੈਂਟ ਨਾਲ ਬਦਸਲੂਕੀ, ਧੱਕਾ-ਮੁੱਕੀ ਅਤੇ ਜੇਲ ’ਚ ਫੋਨ ਰੱਖਣ ’ਚ 6 ਕੈਦੀਆਂ ਖਿਲਾਫ ਥਾਣਾ ਸਿਟੀ-1 ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ।  ਸਹਾਇਕ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਵੱਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਮੱਖਣ ਸਿੰਘ, ਗੁਰਪ੍ਰੀਤ ਸਿੰਘ ਵਾਸੀ ਧਨੌਲਾ, ਮਨਦੀਪ ਸਿੰਘ ਵਾਸੀ ਬੁੱਗਰਾਂ, ਹਵਾਲਾਤੀ ਰਣਜੀਤ ਸਿੰਘ ਵਾਸੀ ਕੋਹਰੀਆਂ, ਗੁਰਪਿਆਰ ਸਿੰਘ ਅਤੇ ਕੈਦੀ ਗੁਰਵਿੰਦਰ ਸਿੰਘ ਵਾਸੀ ਤੋਗਾਵਾਲ ਤੋਂ 2 ਫੋਨ ਬਰਾਮਦ ਹੋਏ। ਉਕਤ ਕੈਦੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਅਤੇ ਧੱਕਾ-ਮੁੱਕੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਕਤ ਪੱਤਰ ਦੀ ਜਾਂਚ ਕਰਨ ਉਪਰੰਤ  ਕੈਦੀਅਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News