ਭਾਰਤ ਅਤੇ ਡੈਨਮਾਰਕ ਗ੍ਰੀਨ ਹਾਈਡ੍ਰੋਜਨ ਸਣੇ ਗ੍ਰੀਨ ਈਂਧਨ ’ਤੇ ਮਿਲ ਕੇ ਕੰਮ ਕਰਨ ਲਈ ਸਹਿਮਤ

Wednesday, Jan 19, 2022 - 08:44 PM (IST)

ਭਾਰਤ ਅਤੇ ਡੈਨਮਾਰਕ ਗ੍ਰੀਨ ਹਾਈਡ੍ਰੋਜਨ ਸਣੇ ਗ੍ਰੀਨ ਈਂਧਨ ’ਤੇ ਮਿਲ ਕੇ ਕੰਮ ਕਰਨ ਲਈ ਸਹਿਮਤ

ਜੈਤੋ  (ਪਰਾਸ਼ਰ)–ਸੰਯੁਕਤ ਵਿਗਿਆਨ ਅਤੇ ਤਕਨਾਲੋਜੀ ਕਮੇਟੀ ਦੀ ਮੀਟਿੰਗ ਦੌਰਾਨ ਭਾਰਤ ਅਤੇ ਡੈਨਮਾਰਕ ਨੇ ਗ੍ਰੀਨ ਹਾਈਡ੍ਰੋਜਨ ਸਮੇਤ ਗ੍ਰੀਨ ਈਂਧਨ ’ਤੇ ਸੰਯੁਕਤ ਖੋਜ ਅਤੇ ਵਿਕਾਸ ਕਾਰਜ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਇਹ ਜਾਣਕਾਰੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨੇ ਬੁੱਧਵਾਰ ਨੂੰ ਦਿੱਤੀ। ਇਸ ਵਰਚੁਅਲ ਮੀਟਿੰਗ ’ਚ ਸੰਯੁਕਤ ਕਮੇਟੀ ਨੇ ਭਵਿੱਖ ਦੇ ਗ੍ਰੀਨ ਹੱਲ-ਗ੍ਰੀਨ ਖੋਜ ਤਕਨਾਲੋਜੀ ਅਤੇ ਨਵੀਨਤਾ ’ਚ ਨਿਵੇਸ਼ ਰਣਨੀਤੀ ’ਤੇ ਵਿਸ਼ੇਸ਼ ਧਿਆਨ ਦੇ ਨਾਲ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ’ਚ ਰਾਸ਼ਟਰੀ ਰਣਨੀਤਕ ਤਰਜ਼ੀਹਾਂ ਅਤੇ ਵਿਕਾਸ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ : ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ : ਅਰਵਿੰਦ ਕੇਜਰੀਵਾਲ

ਗ੍ਰੀਨ ਰਣਨੀਤਕ ਭਾਈਵਾਲੀ ਐਕਸ਼ਨ ਪਲਾਨ 2020-2025 ਨੂੰ ਅਪਣਾਉਂਦੇ ਹੋਏ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਜਿਸ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ, ਉਸ ਦੇ ਅਨੁਸਾਰ ਕਮੇਟੀ ਨੇ ਮਿਸ਼ਨ-ਅਾਧਾਰਤ ਖੋਜ, ਨਵੀਨਤਾ ਅਤੇ ਵਿਕਾਸ ਨੂੰ ਮਨਜ਼ੂਰੀ ਦਿੱਤੀ, ਜਿਸ ’ਚ ਜਲਵਾਯੂ ਅਤੇ ਹਰੀ ਤਬਦੀਲੀ, ਊਰਜਾ, ਪਾਣੀ, ਰਹਿੰਦ-ਖੂੰਹਦ, ਭੋਜਨ ਅਤੇ ਤਕਨੀਕੀ ਵਿਕਾਸ ’ਤੇ ਦੁਵੱਲੀ ਭਾਈਵਾਲੀ ਦੇ ਵਿਕਾਸ ’ਤੇ ਜ਼ੋਰ ਦਿੱਤਾ। ਦੋਵੇਂ ਦੇਸ਼ ਸਾਂਝੇਦਾਰੀ ਨੂੰ ਵਿਕਸਤ ਕਰਨ ਲਈ 3-4 ਵੈਬੀਨਾਰਾਂ ਦਾ ਆਯੋਜਨ ਕਰਨ ਲਈ ਸਹਿਮਤ ਹੋਏ ਅਤੇ ਗ੍ਰੀਨ ਹਾਈਡ੍ਰੋਜਨ ਸਮੇਤ ਗ੍ਰੀਨ ਈਂਧਨ ਨਾਲ ਸਬੰਧਤ ਪ੍ਰਸਤਾਵਾਂ ਦੀ ਬੋਲੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : ਇਜ਼ਰਾਈਲੀ ਮੰਤਰੀ ਦਾ ਪ੍ਰਦਰਸ਼ਨਕਾਰੀਆਂ 'ਤੇ NSO ਸਪਾਈਵੇਅਰ ਦੇ ਇਸਤੇਮਾਲ ਤੋਂ ਇਨਕਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News