ਭਾਰਤ ’ਚ 2025-26 ਤੱਕ ਕੱਚੇ ਪਾਮ ਤੇਲ ਦੇ ਉਤਪਾਦਨ ਨੂੰ 11.20 ਲੱਖ ਟਨ ਤੱਕ ਵਧਾਉਣ ਦਾ ਟੀਚਾ : ਖੇਤੀਬਾੜੀ ਮੰਤਰਾਲਾ
Sunday, Jul 30, 2023 - 10:58 PM (IST)
ਜੈਤੋ (ਪਰਾਸ਼ਰ)-ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਪਾਮ ਤੇਲ ਉਤਪਾਦਨ ਖੇਤਰ ਨੂੰ 10 ਲੱਖ ਹੈਕਟੇਅਰ ਤੱਕ ਵਧਾਉਣ ਅਤੇ ਸਾਲ 2025-26 ਤੱਕ ਕੱਚੇ ਪਾਮ ਤੇਲ ਦੇ ਉਤਪਾਦਨ ਨੂੰ 11.20 ਲੱਖ ਟਨ ਤੱਕ ਵਧਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਹੈ। ਖਾਧ ਤੇਲਾਂ ਦੇ ਉਤਪਾਦਨ ’ਚ ਜ਼ਿਕਰਯੋਗ ਵਾਧੇ ਤੋਂ ਇਲਾਵਾ ਮਿਸ਼ਨ ਦਰਾਮਦ ਬੋਝ ਨੂੰ ਘੱਟ ਕਰਕੇ ਭਾਰਤ ਨੂੰ ‘ਆਤਮ ਨਿਰਭਰ ਭਾਰਤ’ ਵੱਲ ਵੀ ਸਫ਼ਲਤਾਪੂਰਵਕ ਲਿਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਕਾਰਾਂ ਆਪਸ ’ਚ ਟਕਰਾ ਕੇ ਹੋਈਆਂ ਚਕਨਾਚੂਰ, 15 ਲੋਕ ਜ਼ਖ਼ਮੀ
ਮਿਸ਼ਨ ਦੇ ਤਹਿਤ ਸੂਬਾ ਸਰਕਾਰਾਂ ਨੇ ਆਇਲ ਪਾਮ ਪ੍ਰੋਸੈਸਿੰਗ ਕੰਪਨੀਆਂ ਨਾਲ ਮਿਲ ਕੇ ਦੇਸ਼ ’ਚ ਆਇਲ ਪਾਮ ਦੀ ਖੇਤੀ ਨੂੰ ਹੋਰ ਵਧਾਉਣ ਲਈ 25 ਜੁਲਾਈ 2023 ਤੋਂ ਇਕ ਮੇਗਾ ਆਇਲ ਪਾਮ ਪਲਾਂਟੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ। ਤਿੰਨ ਪ੍ਰਮੁੱਖ ਤੇਲ ਪਾਮ ਪ੍ਰੋਸੈਸਿੰਗ ਕੰਪਨੀਆਂ ਪਤੰਜਲੀ ਫੂਡ ਪ੍ਰਾਈਵੇਟ ਲਿਮਟਿਡ, ਗੋਦਰੇਜ ਐਗਰੋਵੇਟ ਅਤੇ 3ਐੱਫ ਰਿਕਾਰਡ ਖੇਤਰ ਵਿਸਥਾਰ ਲਈ ਆਪਣੇ-ਆਪਣੇ ਸੂਬਿਆਂ ’ਚ ਕਿਸਾਨਾਂ ਨਾਲ ਸਰਗਰਮ ਰੂਪ ’ਚ ਪ੍ਰਚਾਰ ਅਤੇ ਭਾਈਵਾਲੀ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਹੜ੍ਹ ਪੀੜਤ ਲੋਕਾਂ ਲਈ ਰਾਹਤ ਭਰੀ ਖ਼ਬਰ, ‘ਸਰਬੱਤ ਦਾ ਭਲਾ’ ਸੰਸਥਾ ਵੱਲੋਂ ਹੜ੍ਹਾਂ ’ਚ ਨੁਕਸਾਨੇ ਘਰਾਂ ਦਾ ਸਰਵੇ ਸ਼ੁਰੂ