ਤੁਹਾਡੇ ਲਾਡਲੇ ਦਾ ਮੋਟਾਪਾ ਵਧਾ ਰਹੀ ਹੈ ਸਕੂਲ ਦੀ ਕੰਟੀਨ, 30 ਫੀਸਦੀ ਵਿਦਿਆਰਥੀ ਮੋਟਾਪੇ ਤੋਂ ਪੀਡ਼ਤ

Thursday, Sep 20, 2018 - 07:03 AM (IST)

ਤੁਹਾਡੇ ਲਾਡਲੇ ਦਾ ਮੋਟਾਪਾ ਵਧਾ ਰਹੀ ਹੈ ਸਕੂਲ ਦੀ ਕੰਟੀਨ, 30 ਫੀਸਦੀ ਵਿਦਿਆਰਥੀ ਮੋਟਾਪੇ ਤੋਂ ਪੀਡ਼ਤ

ਲੁਧਿਆਣਾ, (ਵਿੱਕੀ)- ਅੱਜ ਦੇ ਸਮੇਂ ’ਚ ਬੇਸ਼ੱਕ ਪੇਰੈਂਟਸ ਆਪਣੀ ਸਮਾਰਟ ਲੁਕ ਸਬੰਧੀ ਕਾਫੀ ਸੰਜੀਦਾ ਹੋ ਗਏ ਹਨ ਅਤੇ ਜਿਮ ਕਲਚਰ ਵੀ ਤੇਜ਼ੀ ਨਾਲ ਵਧ ਰਿਹਾ ਹੈ ਪਰ ਇਸੇ ਦੌਰਾਨ ਇਕ ਹੈਰਾਨ ਕਰਨ ਵਾਲੀ ਖਬਰ ਇਹ ਵੀ ਹੈ ਕਿ ਪੇਰੈਂਟਸ ਦਾ ਬਿਜ਼ੀ ਸ਼ਡਿਊਲ ਉਨ੍ਹਾਂ ਦੇ ਮੁੰਨੇ ਦੀ ਸਿਹਤ ਨੂੰ ਵਿਗਾਡ਼ ਰਿਹਾ ਹੈ ਕਿਉਂਕਿ ਜ਼ਿਆਦਾਤਰ ਪੇਰੈਂਟਸ ਦੇ ਬਿਜ਼ੀ ਸ਼ਡਿਊਲ ਕਾਰਨ ਉਨ੍ਹਾਂ ਨੂੰ ਜਾਂ ਤਾਂ ਨਾਸ਼ਤਾ ਜਾਂ ਫਿਰ ਸਕੂਲ ਤੋਂ ਪਰਤਣ ’ਤੇ ਦੁਪਹਿਰ ਦੇ ਖਾਣੇ ’ਚ ਸੰਤੁਲਿਤ ਖੁਰਾਕ ਨਹੀਂ ਮਿਲਦੀ। ਇਸੇ ਕਾਰਨ ਬੱਚੇ ਭੁੱਖ ਲੱਗਣ ’ਤੇ ਸਕੂਲਾਂ ਦੀਆਂ ਕੰਟੀਨਾਂ ’ਚ ਹੀ ਜੰਕ ਫੂਡ ਖਾਣ ਨੂੰ ਤਰਜੀਹ ਦਿੰਦੇ ਹਨ। ਬੱਚਿਆਂ ’ਚ ਵਧ ਰਹੀਆਂ ਅਨਹੈਲਦੀ ਫੂਡ ਹੈਬਿਟਸ ਕਾਰਨ ਮੋਟਾਪਾ ਉਨ੍ਹਾਂ ਨੂੰ ਜਕਡ਼ ਰਿਹਾ ਹੈ ਜੋ ਕਿ ਗੰਭੀਰ ਬੀਮਾਰੀਆਂ ਦਾ ਕਾਰਨ ਹੈ। ਜੀ ਹਾਂ, ਸਕੂਲਾਂ ’ਚ ਪਡ਼੍ਹਨ ਵਾਲੇ 30 ਫੀਸਦੀ ਬੱਚੇ ਮੋਟਾਪੇ ਦੀ ਲਪੇਟ ’ਚ ਹਨ। ਇਸੇ ਮੋਟਾਪੇ ਕਾਰਨ ਬੱਚਿਆਂ ਨੂੰ ਕਈ ਬੀਮਾਰੀਆਂ ਨੇ ਘੇਰ ਰੱਖਿਆ ਹੈ। ਇਥੋਂ ਤੱਕ ਕਿ ਮੋਟਾਪੇ ਕਾਰਨ ਹੀ ਕਈ ਬੱਚੇ ਆਪਣੀ ਨੀਂਦ ਵੀ ਪੂਰੀ ਨਹੀਂ ਕਰਦੇ।
1078 ਬੱਚਿਆਂ ’ਤੇ ਕੀਤੀ ਗਈ ਸਰਵੇ
 ਰਿਪੋਰਟ ਦੇਖੀਏ ਤਾਂ ਇਸ ਤੋਂ ਸਾਡੇ ਮਾਸੂਮ ਬੱਚਿਆਂ ਦੀ ਸਿਹਤ ਸਬੰਧੀ ਵੱਡਾ ਸਵਾਲ ਖਡ਼੍ਹਾ ਹੋ ਰਿਹਾ ਹੈ। ਇਹ ਸਰਵੇ ਸਾਲ 2010 ਤੋਂ ਅਗਸਤ 2018 ਤੱਕ 1078 ਬੱਚਿਆਂ ’ਤੇ ਕੀਤਾ ਗਿਆ ਸੀ। ਸਰਵੇ ਦੌਰਾਨ ਡਾਕਟਰਾਂ ਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਕਈ ਸਕੂਲ ਆਪਣੇ ਬੱਚਿਆਂ ਨੂੰ  ਅਨਹੈਲਦੀ ਖਾਣ ਦੀਆਂ ਆਦਤਾਂ ਤੋਂ ਜਾਣੂ ਨਹੀਂ ਸਨ।  ਸਕੂਲਾਂ ਦੀਆਂ ਕੰਟੀਨਾਂ ’ਚ ਦੇਖਿਆ ਗਿਆ ਕਿ ਤੇਲ ਨੂੰ ਵਾਰ ਵਾਰ ਗਰਮ ਕਰ ਕੇ ਉਸ ’ਚ ਖਾਣ ਵਾਲੀਆਂ ਚੀਜ਼ਾਂ ਨੂੰ ਤਲਿਆ ਜਾ ਰਿਹਾ ਹੈ।
ਜਵਾਨੀ ਦੀ ਅਵਸਥਾ ’ਚ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ
ਸਰਵੇ ਦੌਰਾਨ 23 ਫੀਸਦੀ ਰੋਗੀ ਬਚਪਨ ਜਾਂ ਅੱਲਡ਼ ਉਮਰ ’ਚ ਹੀ ਮੋਟਾਪੇ ਤੋਂ ਗ੍ਰਸਤ ਸਨ ਜਿਸ ਤੋਂ ਬਾਅਦ ਅੱਗੇ ਜਾ ਕੇ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ, ਨੀਂਦ ਦੀਆਂ ਬੀਮਾਰੀਆਂ ਤੇ ਬਾਂਝਪਨ ਵਰਗੀ ਪ੍ਰੇਸ਼ਾਨੀ ਦਾ ਸ਼ਿਕਾਰ ਹੋਏ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 8 ਸਾਲਾਂ ’ਚ 123 ਬੱਚਿਆਂ ਨੂੰ ਮੋਟਾਪੇ ਤੋਂ ਬਚਾਉਣ ਲਈ ਅਾਪ੍ਰੇਸ਼ਨ ਕੀਤੇ ਹਨ। ਇਨ੍ਹਾਂ ਦੀ ਉਮਰ 15 ਤੋਂ 21 ਸਾਲ ਦੇ ਦਰਮਿਆਨ ਸੀ। ਅਾਪ੍ਰੇਸ਼ਨ ਤੋਂ ਬਾਅਦ ਇਨ੍ਹਾਂ ਰੋਗੀਆਂ ਦੀ ਸਮੀਖਿਆ ਕੀਤੀ ਗਈ ਤਾਂ 1 ਸਾਲ ’ਚ ਇਨ੍ਹਾਂ ਦਾ ਵਜ਼ਨ 81 ਫੀਸਦੀ ਤੱਕ ਘੱਟ ਪਾਇਆ ਗਿਆ। ਇਸ ਤੋਂ ਪਹਿਲਾਂ ਤੱਕ ਇਹ ਬੱਚੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਨੀਂਦ ਨਾ ਆਉਣ ਅਤੇ ਹਾਈਪਰਟੈਂਸ਼ਨ ਦੀ ਬੀਮਾਰੀ ਤੋਂ ਪ੍ਰੇਸ਼ਾਨ ਸਨ।
 ਅਨਹੈਲਦੀ ਫੂਡ ਹੈ ਮੁੱਖ ਕਾਰਨ
 ਦਿੱਲੀ ਦੇ ਨਿੱਜੀ ਸਕੂਲਾਂ ’ਚ ਪਡ਼੍ਹਨ ਵਾਲੇ ਬੱਚਿਆਂ ’ਤੇ ਪਿਛਲੇ ਦਿਨੀਂ ਇਸ ਸਬੰਧੀ ਕੀਤੀ ਗਈ ਇਕ ਸਟਡੀ ’ਚ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਸਟੱਡੀ ਦੀ ਜਾਰੀ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ 30 ਫੀਸਦੀ ਬੱਚੇ ਮੋਟਾਪੇ ਤੋਂ ਗ੍ਰਸਤ ਹਨ। ਖਾਣ-ਪੀਣ ਦੀਆਂ ਗਲਤ ਆਦਤਾਂ ਬੱਚਿਆਂ ’ਚ ਵਧ ਰਹੇ ਮੋਟਾਪੇ ਦੀ ਜਡ਼੍ਹ ਹੈ। ਇਹੀ ਨਹੀਂ, ਸਕੂਲਾਂ ਦੀਆਂ ਕੰਟੀਨਾਂ ’ਚ ਬੱਚਿਆਂ ਦੀ ਸਹਿਤ ’ਤੇ ਅਸਰ ਪਾਉਣ ਵਾਲੇ ਫੂਡ ਪ੍ਰੋਡਕਟਸ ਵੇਚੇ ਜਾ ਰਹੇ ਹਨ। ਦਿੱਲੀ ਦੇ ਗੰਗਾ ਰਾਮ ਹਸਪਤਾਲ ਦੀ ਡਾ. ਲਲਿਤਾ ਭੱਲਾ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਅਧਿਐਨ ਦੇ ਆਧਾਰ ’ਤੇ ਡਾਕਟਰਾਂ ਦੀ ਮੰਨੀਏ ਤਾਂ ਸ਼ੂਗਰ ਦੇ ਮਰੀਜ਼ਾਂ ’ਚ 10 ਫੀਸਦੀ ਬੱਚੇ 10 ਤੋਂ 18 ਸਾਲ ਉਮਰ ਵਰਗ ਦੇ ਪਾਏ ਗਏ ਹਨ। ਬੱਚਿਆਂ ’ਚ ਵਧ ਰਹੀਆਂ ਅਨਹੈਲਦੀ ਫੂਡ ਹੈਬਿਟਸ ਕਾਰਨ ਮੋਟਾਪਾ ਵਧ ਰਿਹਾ ਹੈ।


Related News