ਸਕੂਲ ’ਚ ਗਰਲਜ਼ ਵਿੰਗ ਦਾ ਉਦਘਾਟਨ

Tuesday, Feb 18, 2020 - 11:37 PM (IST)

ਸਕੂਲ ’ਚ ਗਰਲਜ਼ ਵਿੰਗ ਦਾ ਉਦਘਾਟਨ

ਗੁਰੂਹਰਸਹਾਏ (ਪ੍ਰਦੀਪ )- ਜੇ. ਐੱਨ. ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵੱਲੋ ਇਲਾਕੇ ਦੀ ਲੋਡ਼ ਅਤੇ ਲਡ਼ਕੀਆਂ ਦੀ ਸੁਰੱਖਿਆ, ਸਵੈਭਿਮਾਨ ਅਤੇ ਵਿਕਾਸ ਲਈ ਸਕੂਲ ਦੇ ਅੰਤਰਗਤ ਨਵੀਂ ਇਮਾਰਤ ਵਿਖੇ ਗਰਲਜ਼ ਵਿੰਗ ਦਾ ਉਦਾਘਟਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਨਕ ਰਾਜ ਮੁੰਜਾਲ, ਡਾਇਰੈਕਟਰ ਅਰਜੁਣ ਮੁੰਜਾਲ, ਏਕਤਾ ਮੁੰਜਾਲ, ਅੰਜਲੀ ਚਾਨਣਾ, ਰਮਨੀਕ ਸ਼ਰਮਾ, ਕਰਨ ਤ੍ਰਿਪਾਠੀ, ਪ੍ਰਿੰਸੀਪਲ ਰਵਿੰਦਰ ਕੁਮਾਰ ਅਤੇ ਸਮੂਹ ਸਟਾਫ ਮੌਜੂਦ ਸਨ। ਸੰਸਥਾ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਨੇ ਦੱਸਿਆ ਕਿ ਲਡ਼ਕੀਆਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਗ੍ਰੇਡ-6 ਤੋਂ ਗ੍ਰੇਡ 12 ਤੱਕ ਦੀਆਂ ਲਡ਼ਕੀਆਂ ਨੂੰ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਨ ਦੀ ਇਲਾਕੇ ’ਚ ਪਹਿਲ ਕੀਤੀ ਗਈ ਹੈ । ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਡ਼ਕੀਆਂ ਨੂੰ ਆਤਮ-ਨਿਰਭਰ ਅਤੇ ਸਵੈਭਿਮਾਨੀ ਬਣਾਉਣ ਲਈ ਹਮੇਸ਼ਾ ਹੀ ਸਕੂਲ ਯਤਨਸ਼ੀਲ ਅਤੇ ਵਚਨਬੱਧ ਰਹੇਗਾ। ਗ੍ਰੇਡ-11 ਅਤੇ 12 ਦੀਆਂ ਲਡ਼ਕੀਆਂ ਲਈ ਆਰਟਸ, ਇੰਟਰ-ਆਰਟਸ, ਮੈਡਕੀਲ, ਨਾਨ-ਮੈਡਕੀਲ ਅਤੇ ਕਾਮਰਸ ਸਟਰੀਮ ਦੀ ਸੁਵਿਧਾ ਉਪਲਬੱਧ ਹੈ। ਇਹ ਸਾਰੀ ਸਿੱਖਿਆ ਮਾਹਰ ਅਤੇ ਤਜਰਬੇਕਾਰ ਅਧਿਆਪਕਾਂ ਦੁਆਰਾ ਆਧੁਨਿਕ ਤਕਨੀਕਾਂ ਰਾਹੀ ਦਿੱਤੀ ਜਾਵੇਗੀ ।


author

Bharat Thapa

Content Editor

Related News