ਨਾਰਮਲ ਡਿਲਿਵਰੀ ਦੀ ਜਗ੍ਹਾ ਵਧ ਰਹੇ ਸਿਜੇਰੀਅਨ, ਜਾਣੋ ਸਭ ਤੋਂ ਵੱਡੇ ਤਿੰਨ ਕਾਰਨ

Friday, Oct 13, 2023 - 01:48 PM (IST)

ਨਾਰਮਲ ਡਿਲਿਵਰੀ ਦੀ ਜਗ੍ਹਾ ਵਧ ਰਹੇ ਸਿਜੇਰੀਅਨ, ਜਾਣੋ ਸਭ ਤੋਂ ਵੱਡੇ ਤਿੰਨ ਕਾਰਨ

ਤਪਾ ਮੰਡੀ (ਸ਼ਾਮ, ਗਰਗ)- ਜਦੋਂ ਵੀ ਕੋਈ ਵਿਅਕਤੀ ਘਰੇਲੂ ਔਰਤ ਜਾਂ ਆਪਣੀ ਪਤਨੀ ਦੀ ਡਿਲਿਵਰੀ ਕਰਵਾਉਣ ਲਈ ਕਿਸੇ ਪ੍ਰਾਈਵੇਟ ਹਸਪਤਾਲ ਜਾਂਦਾ ਹੈ ਤਾਂ ਜ਼ਿਆਦਾਤਰ ਕੇਸਾਂ ’ਚ ਨਾਰਮਲ ਡਿਲਿਵਰੀ ਕਰਨ ਦੀ ਥਾਂ ਸਿਜੇਰੀਅਨ ਡਿਲਿਵਰੀ ਕਰ ਦਿੱਤੀ ਜਾਂਦੀ ਹੈ। ਇਸ ਦੇ ਪਿੱਛੇ ਕੀ ਕਾਰਨ ਹੈ ਸਮਝ ’ਚ ਨਹੀਂ ਆ ਰਹੀ, ਇਸ ਦੇ ਪਿੱਛੇ ਮਰੀਜ਼ ਦੀ ਸਰੀਰਕ ਜ਼ਰੂਰਤ ਹੁੰਦੀ ਹੈ ਜਾਂ ਫਿਰ ਡਿਲੀਵਰੀ ਕਰਨ ਵਾਲੇ ਡਾਕਟਰ ਦੇ ਨਿੱਜੀ ਹਿੱਤ ਹੁੰਦੇ ਹਨ। ਇਸ ਦੀ ਪੂਰੀ ਜਾਣਕਾਰੀ ਲੈਣ ਲਈ ਸੂਚਨਾ ਅਫ਼ਸਰ ਡਬਲਯੂ. ਐੱਚ.ਓ. ਦਿੱਲੀ ਤੋਂ ਲਈ ਜਾਣਕਾਰੀ ਅਨੁਸਾਰ ਪੂਰੇ ਸੰਸਾਰ ’ਚ 2020 ’ਚ 1.34 ਕਰੋੜ ਸੀ. ਸੈਕਸ਼ਨ ਡਿਲੀਵਰੀ ਦੇ ਮਾਮਲੇ ਸਾਹਮਣੇ ਆਏ ਜਿਸ ’ਚ ਭਾਰਤ ਅੰਦਰ 30 ਲੱਖ ਯਾਨੀ ਕਿ 20 ਫ਼ੀਸਦੀ ਤੋਂ ਵੱਧ ਸੀ. ਸੈਕਸ਼ਨ ਮਾਮਲੇ ਦੇਖਣ ਨੂੰ ਮਿਲੇ।

ਇਹ ਵੀ ਪੜ੍ਹੋ- ਰਾਜਕੁਮਾਰ ਵੇਰਕਾ ਨੇ ਛੱਡੀ ਭਾਜਪਾ, ਕਾਂਗਰਸ 'ਚ ਹੋਵੇਗੀ ਘਰ ਵਾਪਸੀ

ਸੱਤ ਪਾਲ ਗੋਇਲ ਨੇ ਆਰ.ਟੀ.ਆਈ. ਅਨੁਸਾਰ ਦੱਸਿਆ ਕਿ 2021-22 ਅੰਦਰ ਭਾਰਤ ’ਚ 23.29 ਫੀਸਦੀ ਸੀ.ਸੈਕਸ਼ਨ ਡਿਲਿਵਰੀ ਦੇ ਮਾਮਲੇ ਆਏ ਜਦਕਿ 2005-06 ਇਸ ਦਾ ਭਾਰਤ ’ਚ ਸਿਰਫ਼ 8.50 ਫ਼ੀਸਦੀ ਸੀ। ਪੰਜਾਬ ਅੰਦਰ ਇਸ ਦੀ ਸਥਿਤੀ ਹੋਰ ਵੀ ਖ਼ਰਾਬ ਹੈ ,ਪੰਜਾਬ ’ਚ ਸਾਲ 2021-22 ਅੰਦਰ 38.15 ਸੀ. ਸੈਕਸ਼ਨ ਦੇ ਮਾਮਲੇ ਆਏ ਜਦਕਿ 2005-06 ’ਚ 24.6 ਫ਼ੀਸਦੀ ਦੇ ਕਰੀਬ ਸਨ। ਜਦਕਿ ਡਬਲਯੂ.ਐੱਚ.ਓ. ਦੀ ਰਿਪੋਰਟ ਅਨੁਸਾਰ ਇਹ ਮਾਮਲੇ 15 ਫ਼ੀਸਦੀ ਤੋਂ ਵੱਧ ਨਹੀਂ ਚਾਹੀਦੇ। ਜਿਸ ’ਚ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਪ੍ਰੀ ਟਰਮ ਬਰਥ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ

ਸੀ. ਸੈਕਸ਼ਨ ਡਿਲੀਵਰੀ ਦੇ ਸਭ ਤੋਂ ਵੱਧ ਤਿੰਨ ਕਾਰਨ

ਸੀ. ਸੈਕਸ਼ਨ ਡਿਲਿਵਰੀ ਦੇ ਸਭ ਤੋਂ ਵੱਧ ਤਿੰਨ ਕਾਰਨ ਹਨ ਪਹਿਲਾਂ ਕਾਰਨ ਬੱਚੇ ਦੀ ਗਰਭ ’ਚ ਹਾਲਤ, ਦੂਜਾ ਗਰਭਵਤੀ ਔਰਤ ਤੋਂ ਦਰਦ ਨਾ ਸਹਿਣ ਕਰਨਾ ਅਤੇ ਤੀਜਾ ਕਾਰਨ ਡਾਕਟਰ ਦੇ ਨਿੱਜੀ ਹਿੱਤ ਜਿਸ ’ਚ ਡਾਕਟਰ ਵੱਲੋਂ ਰਾਤ ਸਮੇਂ ਡਿਲਿਵਰੀ ਕਰਨ ਤੋਂ ਟਾਲਾ ਵੱਟਣਾ ਜਾਂ ਫਿਰ ਆਰਥਿਕ ਹਿੱਤ ਦੇ ਲਈ ਸਜੇਰੀਅਨ ਕਰਨਾ ਹੈ।

ਜ਼ਿਆਦਾਤਰ ਡਿਲਿਵਰੀ ਕੇਸ ਨਿੱਜੀ ਹਸਪਤਾਲਾਂ ’ਚ ਹੀ ਕਰਦੇ ਹਨ ਡਬਲਯੂ ਐੱਚ.ਓ. ਅਨੁਸਾਰ ਨਾਰਮਲ ਡਿਲਿਵਰੀ ਹੀ ਸਭ ਤੋਂ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਕਾਰਨ ਕੋਈ ਵੀ ਹੋ ਸਕਦਾ ਹੈ ਪਰ ਦਰਦ ਰਹਿਤ ਤਕਨੀਕ ਨਾਲ ਡਿਲਿਵਰੀ ਕਰ ਕੇ ਸਜੇਰੀਅਨ ਆਪ੍ਰੇਸ਼ਨ ਦੀ ਗਿਣਤੀ ਘੱਟ ਕੀਤੀ ਜਾ ਸਕਦੀ ਹੈ। ਡਬਲਯੂ ਐੱਚ. ਓ. ਅਨੁਸਾਰ 25 ਤੋਂ 35 ਦੀਆਂ ਔਰਤਾਂ ਦੀ ਬੱਚੇ ਪੈਦਾ ਕਰਨ ਲਈ ਉਮਰ ਬਿਲਕੁਲ ਸਹੀ ਹੈ, ਵਡੇਰੀ ਉਮਰ ਦੀਆਂ ਔਰਤਾਂ ਲਈ ਇਹ ਰਿਸ਼ਕੀ ਹੁੰਦੀ ਹੈ।

ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News