ਬਾਜ਼ਾਰ ਵਿਚ ਚਾਲਕਾਂ ਦੀਆਂ ਕਾਰਾਂ ਦੇ ਟਾਇਰਾਂ ਨੂੰ ਲਾਕ ਲਗਾਕੇ ਟ੍ਰੈਫਿਕ ਪੁਲਸ ਨੇ ਕੀਤੇ ਚਲਾਨ

06/02/2020 2:53:51 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਦੇ ਮੇਨ ਬਜ਼ਾਰ ਵਿਖੇ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਟ੍ਰੈਫਿਕ ਪੁਲਸ ਵੱਲੋਂ ਸਖਤੀ ਨਾਲ ਕਰਵਾਈ ਜਾ ਰਹੀ ਹੈ। ਇਸ ਦੌਰਾਨ ਬਾਜ਼ਾਰ ਵਿਚੋਂ ਭੀੜ ਘੱਟ ਕਰਨ ਦੇ ਉਦੇਸ਼ ਨਾਲ ਕਾਰਾਂ ਅਤੇ ਹੋਰ ਚਾਰ ਪਹੀਆਂ ਵਾਹਨਾਂ ਦੇ ਦਾਖਲ ਹੋਣ 'ਤੇ ਲਗਾਈ ਪਾਬੰਦੀ ਦੇ ਬਾਵਜੂਦ ਬਾਜ਼ਾਰ ਵਿਚ ਚਾਰ ਪਹੀਆਂ ਵਾਹਨ ਲੈ ਕੇ ਆਉਣ ਵਾਲੇ ਵਾਹਨਾਂ ਦੇ ਟਾਇਰਾਂ ਨੂੰ ਸਿੰਕਜਾਂ ਲਾਕ ਲਗਾ ਕੇ ਚਾਲਨ ਕੀਤੇ ਗਏ।

ਇਸ ਮੌਕੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਦੇ ਸਥਾਨਕ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਸਾਹਿਬ ਸਿੰਘ ਅਤੇ ਮੋਨਜ ਕੁਮਾਰ ਨੇ ਦੱÎਸਿਆ ਕਿ ਜਿਹਡ਼ਾ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ। ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਨ ਬਜ਼ਾਰ ਵਿਚ ਕਾਰਾਂ ਅਤੇ ਹੋਰ ਚਾਰ ਪਹੀਆ ਵਾਹਨਾਂ ਨੂੰ ਲੈ ਕੇ ਆਉਣ 'ਤੇ ਸਖ਼ਤ ਪਾਬੰਦੀ ਹੈ। ਜਿਸ ਲਈ ਪੁਲਸ ਵੱਲੋਂ ਬਜ਼ਾਰ ਦੇ ਸਾਰੇ ਰਸਤਿਆਂ ਉਪਰ ਬੈਰੀਗੇਡਿੰਗ ਵੀ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਕਈ ਵਾਹਨ ਚਾਲਕ ਇਸ ਬੇਰੀਗੇਡ ਨੂੰ ਪਿਛੇ ਹਟਾ ਕੇ ਬਾਜ਼ਾਰ ਵਿਚ ਵਾਹਨਾਂ ਦਾ ਪਵੇਸ਼ ਕਰਦੇ ਹਨ। ਜਿਨ੍ਹਾਂ ਵਿਰੁੱਧ ਹੁਣ ਸਖ਼ਤ ਕਾਰਵਾਈ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਹੈਡ ਕਾਂਸਟੇਬਲ ਦਲੇਰ ਸਿੰਘ ਵੀ ਮੌਜੂਦ ਸਨ। 
 


Harinder Kaur

Content Editor

Related News