PAU ’ਚ ਜਿਣਸੀ ਸ਼ੋਸ਼ਣ ਤੇ ਛੇੜਛਾੜ ਦੇ ਮਾਮਲੇ ’ਚ VC ਵੱਲੋਂ ਨਿਰਦੇਸ਼ ਜਾਰੀ!

08/06/2023 9:33:53 AM

ਲੁਧਿਆਣਾ (ਡੇਵਿਨ) - ਪੀ. ਏ. ਯੂ. ਪੈਨਲ ਦੇ ਫੈਸਲਿਆਂ ਵਿਚ ਐਂਟੋਮੋਲੋਜੀ ਦੇ ਪ੍ਰੋਫੈਸਰ ਨੂੰ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ ਦੂਜੇ ਵਿਭਾਗ ਵਿਚ ਬਦਲੀ ਕਰ ਦਿੱਤਾ ਗਿਆ। ਲਗਭਗ ਤਿੰਨ ਹਫਤੇ ਪਹਿਲਾਂ ਪੀ. ਏ. ਯੂ. ਦੇ ਐਂਟੋਮੋਲੋਜੀ ਵਿਭਾਗ ਦੇ ਦੋ ਪ੍ਰੋਫੈਸਰਾਂ ’ਤੇ ਇਕ ਵਿਦਿਆਰਥਣ ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਇਸ ਮੁੱਦੇ ਦੀ ਜਾਂਚ ਲਈ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਟ ਵਿਗਿਆਨ ਵਿਭਾਗ ਦੇ ਇਕ ਪ੍ਰੋਫੈਸਰ ਦੇ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਪਾਵਰ ਕਮੇਟੀ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ ਹੈ। ਹਾਲਾਂਕਿ ਉਸੇ ਵਿਭਾਗ ਦੇ ਇਕ ਦੂਜੇ ਪ੍ਰੋਫੈਸਰ ਦੇ ਖਿਲਾਫ ਲਾਏ ਗਏ ਇਸੇ ਹੀ ਤਰ੍ਹਾਂ ਦੇ ਦੋਸ਼ ਸਾਬਤ ਨਹੀਂ ਕੀਤੇ ਜਾ ਸਕੇ। ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਲਈ ਅੰਤਰ ਵਿਭਾਗੀ ਬਦਲੀ ਦਾ ਹੁਕਮ ਦਿੱਤਾ ਹੈ। ਮੁਲਜ਼ਮ ਪ੍ਰੋਫੈਸਰ ਦਾ ਮਾਮਲਾ ਜਿਣਸੀ ਸ਼ੋਸ਼ਨ ਸੰਮਤੀ ਨੂੰ ਸੌਂਪ ਦਿੱਤਾ ਗਿਆ ਹੈ, ਜੋ ਮਾਮਲੇ ਦੀ ਅੱਗੇ ਜਾਂਚ ਕਰੇਗੀ ਤੇ ਆਉਣ ਵਾਲੇ ਹਫਤੇ ਵਿਚ ਕਾਨੂੰਨ ਮੁਤਾਬਕ ਉਚਿਤ ਅਨੁਸ਼ਾਸਨਾਤਮਿਕ ਕਾਰਵਾਈ ਨਿਰਧਾਰਤ ਕਰੇਗੀ।

ਇਹ ਵੀ ਪੜ੍ਹੋ : Dabur ਦੇ ਸ਼ਹਿਦ 'ਚ ਕੈਂਸਰ ਵਾਲੇ ਕੈਮੀਕਲ ਦਾ ਦਾਅਵਾ, ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ

ਵਧੀਕ ਨਿਰਦੇਸ਼ਕ ਸੰਚਾਰ ਟੀ. ਐੱਸ. ਰਿਆਰ ਨੇ ਕਮੇਟੀ ਦੇ ਫੈਸਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ‘ਮਾਮਲੇ ਦੀ ਜਾਂਚ ਲਈ ਬਣਾਈ ਹਾਈ ਪਾਵਰ ਕਮੇਟੀ ਨੇ ਇਕ ਪ੍ਰੋਫੈਸਰ ਦੇ ਖਿਲਾਫ ਇਕ ਵਿਦਿਆਰਥਣ ਵੱਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਸਬੂਤਾਂ ਦੀ ਕਮੀ ਕਾਰਨ ਦੂਜੇ ਪ੍ਰੋਫੈਸਰ ਦੇ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ ਸਾਬਤ ਨਹੀਂ ਹੋਏ। ਹਾਲਾਂਕਿ ਉਨ੍ਹਾਂ ਦੇ ਖਿਲਾਫ ਸ਼ਿਕਾਇਤ ’ਤੇ ਨੋਟਿਸ ਲੈਂਦੇ ਹੋਏ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਉਸ ਨੂੰ ਦੂਜੇ ਵਿਭਾਗ ਵਿਚ ਬਦਲੀ ਕਰਨ ਦਾ ਹੁਕਮ ਦਿੱਤਾ ਹੈ। ਅਨੁਸ਼ਾਸਨਾਤਮਕ ਕਾਰਵਾਈ ਦੇ ਤਹਿਤ ਪ੍ਰੋਫੈਸਰ ਨੂੰ ਦੋ ਸਾਲ ਦੇ ਸਮੇਂ ਲਈ ਪੀ. ਏ. ਯੂ. ਵਿਚ ਪੜ੍ਹਾਉਣ, ਵਿਦਿਆਰਥੀ ਗੱਲਬਾਤ ਵਿਚ ਸ਼ਾਮਲ ਹੋਣ ਅਤੇ ਕਿਸੇ ਵੀ ਸਮਾਜਿਕ ਸਰਗਰਮੀ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ

ਇਸ ਤੋਂ ਇਲਾਵਾ ਪ੍ਰੋਫੈਸਰ ਦੀ ਪਤਨੀ, ਜੋ ਕੀਟ ਵਿਗਿਆਨ ਵਿਭਾਗ ਵਿਚ ਪ੍ਰੋਫੈਸਰ ਹੈ, ਨੂੰ ਚਿਤਾਵਨੀ ਦਿੱਤੀ ਗਈ ਹੈ। ਸਮੱਸਿਆ ਦੇ ਹੱਲ ਲਈ ਇਕ ਅਸਥਾਈ ਉਪਾਅ ਦੇ ਰੂਪ ਵਿਚ ਮੁਲਜ਼ਮ ਪ੍ਰੋਫੈਸਰ ਨੂੰ ਪਹਿਲਾਂ ਹੀ 31 ਜੁਲਾਈ ਨੂੰ ਕਪੂਰਥਲਾ ਖੋਜ ਸਟੇਸ਼ਨ ਵਿਚ ਬਦਲੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਗੁੰਮਨਾਮ ਵਿਦਿਆਰਥੀਆਂ ਵੱਲੋਂ ਜਿਣਸੀ ਸ਼ੋਸ਼ਨ ਦੇ ਦੋਸ਼ਾਂ ਦਾ ਵੇਰਵਾ ਦੇਣ ਵਾਲਾ ਇਕ ਪੱਤਰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਗਿਆ ਸੀ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੰਬੋਧਨ ਕੀਤਾ ਗਿਆ ਸੀ। ਪੱਤਰ ਵਿਚ ਨਾ ਕੇਵਲ ਹਾਲੀਆ ਘਟਨਾ ’ਤੇ ਚਾਨਣਾ ਪਾਇਆ ਗਿਆ ਸਗੋਂ ਜਿਣਸੀ ਛੇੜਛਾੜ ਦੇ ਪਿਛਲੇ ਮਾਮਲਿਆਂ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਅਤੇ ਰਾਜਪਾਲ ਦੇ ਵਿਅਕਤੀਗਤ ਦਖਲ ਦੀ ਮੰਗ ਕੀਤੀ ਗਈ। ਇਸ ਦੌਰਾਨ ਹਾਲ ਦੇ ਸੈਕਸ ਸੋਸ਼ਣ ਦੇ ਦੋਸ਼ਾਂ ਨੂੰ ਦੇਖਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਰਾਜ ਭਰ ਵਿਚ ਪੀ.ਏ.ਯੂ. ਵੱਲੋਂ ਚਲਾਏ ਜਾਂਦੇ ਅਦਾਰਿਆਂ ਦੇ ਸਾਰੇ ਵਿਦਿਆਰਥੀਆਂ, ਡੀਨ ਅਤੇ ਨਿਰਦੇਸ਼ਕਾਂ ਦੇ ਲਈ 11 ਅਗਸਤ ਨੂੰ ਇਕ ਸੋਸ਼ਣ ਵਿਰੋਧੀ ਵਰਕਸ਼ਾਪ ਨਿਰਧਾਰਤ ਕੀਤੀ ਹੈ।

ਇਹ ਵੀ ਪੜ੍ਹੋ : BCCI ਕ੍ਰਿਕਟ ਮੈਚਾਂ ਦੇ ਪ੍ਰਸਾਰਣ ਤੋਂ ਕਰੇਗੀ ਮੋਟੀ ਕਮਾਈ, ਪ੍ਰਤੀ ਮੈਚ ਬੇਸ ਕੀਮਤ ਰੱਖੀ 45 ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News