ਫਿਰੋਜ਼ਪੁਰ 'ਚ ਸ਼ਿਵਸੈਨਾ ਬਾਲ ਠਾਕਰੇ ਨੇ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

10/31/2020 5:21:14 PM

ਫਿਰੋਜ਼ਪੁਰ(ਕੁਮਾਰ): ਸ਼ਿਵਸੈਨਾ ਬਾਲ ਠਾਕਰੇ ਦੇ ਕਾਰਜਕਰਤਾਵਾਂ ਨੇ ਅੱਜ ਪੰਜਾਬ ਉੱਪ ਪ੍ਰਧਾਨ ਮਿੰਕੁ ਚੌਧਰੀ ਦੀ ਅਗਵਾਈ 'ਚ ਸਵ. ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਦੀ ਬਦੌਲਤ ਹੀ ਅੱਜ ਪੰਜਾਬ 'ਚ ਸ਼ਾਂਤੀ, ਸਦਭਾਵਨਾ, ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰਾ ਹੈ। ਸ਼ਿਵ ਸੈਨਿਕਾਂ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਹਿਲਾ ਹਵਨ ਜੱਗ ਕਰਵਾਇਆ ਗਿਆ ਅਤੇ ਬਾਅਦ 'ਚ ਸਵ. ਸ਼੍ਰੀਮਤੀ ਇੰਦਰਾ ਗਾਂਧੀ ਦੇ ਚਿੱਤਰ 'ਤੇ ਫੁੱਲ ਅਤੇ ਫੁੱਲਾਂ ਦੇ ਹਾਰ ਚੜਾਏ। ਇਸ ਮੌਕੇ 'ਤੇ ਮਿੰਕੁ ਚੌਧਰੀ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ 'ਚ ਜਦੋਂ ਨਿਰਦੋਸ਼ ਹਿੰਦੁਆਂ ਨੂੰ ਅੱਤਵਾਦੀਆਂ ਵੱਲੋਂ ਚੁਣ-ਚੁਣ ਦੇ ਮਾਰ ਦਿੱਤਾ ਗਿਆ ਸੀ ਤਾਂ ਬੱਸਾਂ 'ਚ ਉਤਾਰ ਕੇ ਬੇਗੁਨਾਹ ਭੋਲੇ-ਭਾਲੇ ਲੋਕਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਸੀ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਤਵਾਦ ਨੂੰ ਨਕੇਲ ਪਾਈ ਅਤੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ।

ਜਿਸ ਨਾਲ ਭੜਕੇ ਅੱਤਵਾਦੀਆਂ ਨੇ ਸ਼ਾਜ਼ਿਸ ਦੇ ਤਹਿਤ 31 ਅਕਤੂਬਰ 1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਰਿਹਾਇਸ਼ੀ ਸਥਾਨ 'ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਮਿੰਕੁ ਅਤੇ ਉਨ੍ਹਾਂ ਦੇ ਦੋਸਤ ਸ਼ਿਵ ਸੈਨਿਕਾਂ ਨੇ ਕਿਹਾ ਕਿ ਸ਼ਿਵਸੈਨਾ ਵੱਲੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਸ਼ਹੀਦੀ ਦਿਵਸ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਅਤੇ ਸ਼ਿਵਸੈਨਾ ਸਵ. ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਲਾਮ ਕਰਦੀ ਹੈ।


Aarti dhillon

Content Editor

Related News