ਕਿਸੇ ਸ਼ਰਾਰਤੀ ਨੇ ਸੁੱਟੀ ਕੜਾਹੀ ’ਚ ਇੱਟ, ਹਲਵਾਈ ਝੁਲਸਿਆ

09/19/2018 12:59:35 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮੀਨੀਆ  ਵਿਖੇ ਅੱਜ ਕਾਂਗਰਸ ਪਾਰਟੀ ਵੱਲੋਂ ਲਾਏ  ਗਏ ਲੰਗਰ ਦੌਰਾਨ ਠੰਡੇ ਪਕੌਡ਼ਿਆਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਹਲਵਾਈ ਦੀ ਬਹਿਸ  ਹੋ  ਗਈ,  ਜਿਸ  ਦੌਰਾਨ ਹਲਵਾਈ  ਗਰਮ  ਤੇਲ  ਨਾਲ  ਝੁਲਸ   ਗਿਆ। 
ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਜ਼ੇਰੇ ਇਲਾਜ ਹਲਵਾਈ ਜਗਸੀਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਰਣਸੀਂਹ ਕਲਾਂ ਦੀ ਪਤਨੀ ਸਰਬਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਵਾਸੀ ਰਣਸੀਂਹ ਕਲਾਂ ਨੇ ਦੱਸਿਆ ਕਿ  ਪੀੜਤ  ਪਿੰਡ ਮੀਨੀਆ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਚਾਹ ਅਤੇ ਪਕੌਡ਼ਿਆਂ ਦੇ  ਲਾਏ  ਗਏ ਲੰਗਰ ਵਿਚ ਹਲਵਾਈ ਵਜੋਂ ਕੰਮ ਕਰ ਰਿਹਾ ਸੀ ਕਿ ਕੁਝ ਵਰਕਰਾਂ ਵੱਲੋਂ ਪਕੌਡ਼ੇ ਠੰਡੇ ਹੋਣ ਦਾ ਇਤਰਾਜ਼ ਕੀਤਾ ਗਿਆ। 
ਇਸ  ਨੂੰ  ਲੈ  ਕੇ  ਹੋਈ ਬਹਿਸਬਾਜ਼ੀ ਵਿਚ ਕਿਸੇ ਸ਼ਰਾਰਤੀ ਵਰਕਰ ਨੇ ਤੇਲ ਵਾਲੀ ਕਡ਼ਾਹੀ ’ਚ ਇੱਟ ਸੁੱਟ ਦਿੱਤੀ, ਜਿਸ ਕਾਰਨ ਗਰਮ ਤੇਲ ’ਤੇ ਪੈਣ  ਕਾਰਨ  ਉਹ  ਝੁਲਸ ਗਿਆ। ਉਨ੍ਹਾਂ ਦੱਸਿਆ ਕਿ ਕੋਲੋਂ ਲੰਘ ਰਹੇ ਹਲਵਾਈ ਸਾਥੀ ਗੁਰਪ੍ਰੀਤ ਸਿੰਘ ਨੇ ਜਗਸੀਰ ਸਿੰਘ ਨੂੰ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖ਼ਲ ਕਰਵਾਇਆ। 


Related News