ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 2.60 ਲੱਖ ਦੀ ਠੱਗੀ, ਅੌਰਤ ’ਤੇ ਪਰਚਾ

12/03/2018 1:11:51 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ’ਤੇ ਇਕ ਅੌਰਤ ਵਿਰੁੱਧ ਥਾਣਾ ਸਦਰ ਬਰਨਾਲਾ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਜਸਵਿੰਦਰ ਦਾਸ ਵਾਸੀ ਧਨੌਲਾ ਖੁਰਦ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਉਹ ਆਪਣੀ ਲਡ਼ਕੀ ਲਵਪ੍ਰੀਤ ਕੌਰ ਨੂੰ ਅਮਰੀਕਾ ਭੇਜਣਾ ਚਾਹੁੰਦਾ ਸੀ, ਜਿਸ ਸਬੰਧੀ ਭਾਣਜੀ ਨੇ ਉਸ ਦੀ ਮੁਲਾਕਾਤ ਬਿਮਲਾ ਰਾਣੀ ਵਾਸੀ ਧੂਸ ਮੁਹੱਲਾ ਲੇਬਰ ਕਾਲੋਨੀ ਲੁਧਿਆਣਾ ਨਾਲ ਕਰਵਾਈ। ਬਿਮਲਾ ਰਾਣੀ ਨੇ ਮੁਦੱਈ ਨੂੰ ਕਿਹਾ ਕਿ ਵਿਦੇਸ਼ ਭੇਜਣ ਦੇ 10 ਲੱਖ ਰੁਪਏ ਲੱਗਣਗੇ ਅਤੇ ਤਿੰਨ ਲੱਖ ਰੁਪਏ ਪਹਿਲਾਂ ਦੇ ਕੇ ਕੰਮ ਸ਼ੁਰੂ ਹੋ ਜਾਵੇਗਾ। ਫਿਰ ਉਸ ਨੇ ਮੁਦੱਈ ਤੋਂ 2 ਲੱਖ 60 ਹਜ਼ਾਰ ਰੁਪਏ ਆਪਣੇ ਪਤੀ ਚਿਮਨ ਲਾਲ ਨਾਲ ਜੁਆਇੰਟ ਅਕਾਊਂਟ ’ਚ ਪੁਆਉਣ ਲਈ ਅਤੇ ਬਾਅਦ ’ਚ ਨਾ ਹੀ ਉਸ ਨੇ ਫੋਨ ਚੁੱਕਿਆ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਮਿਲੀ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਬਿਮਲਾ ਰਾਣੀ ਵਿਰੁੱਧ ਕੇਸ ਦਰਜ ਕਰ  ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News