ਨਾਜਾਇਜ਼ ਸ਼ਰਾਬ ਸਣੇ 4 ਕਾਬੂ
Wednesday, Mar 08, 2017 - 08:38 AM (IST)
ਅਬੋਹਰ (ਸੁਨੀਲ)— ਬੀਤੀ ਸ਼ਾਮ ਨਗਰ ਥਾਣਾ ਨੰ. 2 ਦੀ ਪੁਲਸ ਨੇ ਨਾਕੇ ਦੌਰਾਨ 4 ਲੋਕਾਂ ਨੂੰ ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਹਾਇਕ ਸਬ-ਇੰਸਪੈਕਟਰ ਰਵਿੰਦਰ ਸਿੰਘ ਨੇ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਕੰਧਵਾਲਾ ਬਾਈਪਾਸ ਦੇ ਨੇੜੇ ਨਾਕਾ ਲਾ ਰੱਖਿਆ ਸੀ ਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ 4 ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 135 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਦੀ ਪਛਾਣ ਬੱਬੂ ਪੁੱਤਰ ਦਾਰਾ ਸਿੰਘ, ਗੌਰਾ ਪੁੱਤਰ ਕਾਲਾ ਸਿੰਘ, ਬਿੱਟੂ ਪੁੱਤਰ ਹਰਬੰਸ ਸਿੰਘ, ਵਿੱਕੀ ਪੁੱਤਰ ਪ੍ਰੀਤਮ ਸਿੰਘ ਵਾਸੀ ਧਰਮਨਗਰੀ ਦੇ ਰੂਪ ''ਚ ਹੋਈ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
