ਬੱਸ ਚਾਲਕਾਂ ਦੇ ਟਕਰਾਅ 'ਚ ਸਵਾਰੀਆਂ ਜ਼ਖ਼ਮੀ, ਨਾਜ਼ਾਇਜ ਚੱਲ ਰਹੀਆਂ ਬੱਸਾਂ ਨੇ ਖੋਲ੍ਹੀ ਮਹਿਕਮੇ ਦੀ ਪੋਲ

Thursday, Nov 05, 2020 - 12:34 PM (IST)

ਬੱਸ ਚਾਲਕਾਂ ਦੇ ਟਕਰਾਅ 'ਚ ਸਵਾਰੀਆਂ ਜ਼ਖ਼ਮੀ, ਨਾਜ਼ਾਇਜ ਚੱਲ ਰਹੀਆਂ ਬੱਸਾਂ ਨੇ ਖੋਲ੍ਹੀ ਮਹਿਕਮੇ ਦੀ ਪੋਲ

ਮਲੋਟ (ਜੁਨੇਜਾ): ਬੀਤੀ ਰਾਤ ਰਾਤਰੀ ਬੱਸ ਸਰਵਿਸ ਦੇ ਸਮੇਂ ਨੂੰ ਲੈ ਕੇ ਹੋਏ ਵਿਵਾਦ ਕਰਕੇ ਇਕ ਬੱਸ ਮਾਲਕ ਦੇ ਹਮਾਇਤੀਆਂ ਨੇ ਬਿਹਾਰੀ ਸਟਾਈਲ ਨਾਲ ਗੁੰਡਾਗਰਦੀ ਕਰਕੇ ਬੱਸ ਦੀ ਭੰਨਤੋੜ ਕੀਤੀ ਹੈ। ਇਸ ਘਟਨਾ ਵਿਚ ਬੱਸ ਦੇ ਡਰਾਇਵਰ ਕੰਡਕਟਰ ਸਮੇਤ ਕੁਝ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ। ਗੁਆਂਢੀ ਰਾਜਾਂ ਦੀਆਂ ਇਹਨਾਂ ਬੱਸ ਕੰਪਨੀਆਂ ਵੱਲੋਂ ਆਪਸੀ ਵਿਵਾਦ ਕਰਕੇ ਪੰਜਾਬ ਅੰਦਰ ਕੀਤੀ ਗੁੰਡਾਗਰਦੀ ਨੇ ਜਿਥੇ ਆਮ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ, ਉੱਥੇ ਪੁਲਸ ਪ੍ਰਸਾਸ਼ਨ ਦੀ ਢਿੱਲੀ ਮੱਠੀ ਕਾਰਗੁਜ਼ਾਰੀ ਨੂੰ ਵੀ ਸਵਾਲਾਂ 'ਚ ਲਿਆਂਦਾ ਹੈ। 

PunjabKesari

ਜਾਣਕਾਰੀ ਅਨੁਸਾਰ ਰਾਜਸਥਾਨ ਦੀਆਂ ਟਰਾਂਸਪੋਰਟ ਕੰਪਨੀਆਂ ਪੰਜਾਬ ਦੇ ਅਬੋਹਰ ਮਲੋਟ ਰਾਹੀਂ ਵਾਇਆ ਹਰਿਆਣਾ ਦਿੱਲੀ ਨੂੰ ਜਾਂਦੀਆਂ ਜਾਇਜ਼-ਨਾਜਾਇਜ਼ ਬੱਸਾਂ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਦੀ ਕਾਰਗੁਜ਼ਾਰੀ ਨੂੰ ਪਹਿਲਾਂ ਹੀ ਸ਼ੱਕੀ ਕੀਤਾ ਹੋਇਆ ਹੈ। ਇਨ੍ਹਾਂ ਪਹਿਲੇ ਚੱਲਦੇ ਸਮਿਆਂ ਵਿਚ ਹੀ ਇਕ ਨਵੀਂ ਬੱਸ ਦਿੱਲੀ ਤੋਂ ਗੰਗਾਨਗਰ ਲਈ ਸ਼ੁਰੂ ਕੀਤੀ ਸੀ ਜਿਹੜੀ ਰਾਤ ਨੂੰ 11-15 ਵਜੇ ਮਲੋਟ ਪੁੱਜਦੀ ਹੈ। ਬੀਤੀ ਰਾਤ ਜਿਵੇਂ ਹੀ ਅਭਿਮੰਨਿਊ ਬੱਸ ਸਰਵਿਸ ਦੀ ਬੱਸ ਨੰਬਰ ਯੂ.ਪੀ –22ਏ ਟੀ –2942 ਮਲੋਟ ਵਿਚ ਦਾਖ਼ਲ ਹੋ ਕੇ ਤਹਿਸੀਲ ਰੋਡ ਸਾਹਮਣੇ ਕਿਸੇ ਸਵਾਰੀ ਨੂੰ ਉਤਾਰਨ ਲੱਗੀ ਤਾਂ ਪਿੱਛੋਂ ਇਕ ਮਿੰਨੀ ਬੱਸ ਨੰਬਰ ਪੀ.ਬੀ. 5 ਐੱਮ 9587 ਤੇ ਸਵਾਰ ਹੋ ਕੇ ਆਏ 10-15 ਗੁੰਡਾ ਟਾਇਪ ਵਿਅਕਤੀਆਂ ਨੇ ਬੱਸ ਤੇ ਹਮਲਾ ਕਰਕੇ ਤੋੜ ਭੰਨ ਕੀਤੀ ਅਤੇ ਇਸ ਤੋੜਭੰਨ ਦੌਰਾਨ ਬੱਸ ਦੇ ਡਰਾਇਵਰ ਕੰਡਕਟਰ ਅਤੇ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਨੁਕਸਾਨੀ ਬੱਸ ਦੇ ਸਟਾਫ਼ ਨੇ ਇਸ ਸਬੰਧੀ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਪਰ ਇਸ ਕਾਰਵਾਈ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ। 

PunjabKesari

ਨਾਜਾਇਜ਼ ਬੱਸਾਂ ਦੀ ਭਰਮਾਰ: ਇਹ ਵੀ ਪਤਾ ਲੱਗਾ ਹੈ ਕਿ ਰਾਤਰੀ ਬੱਸ ਸੇਵਾ ਦੀ ਆੜ ਵਿਚ ਗੁਆਂਢੀ ਸੂਬੇ ਰਾਜਸਥਾਨ ਦੀਆਂ ਟਰਾਂਸਪੋਰਟਾਂ ਦੀ ਬੱਸਾਂ ਵਾਇਆ ਅਬੋਹਰ –ਮਲੋਟ ਹੋ ਕੇ ਹਰਿਆਣਾ ਰਾਹੀਂ ਦਿੱਲੀ ਜਾਂਦੀਆਂ ਹਨ ਅਤੇ ਇਨ੍ਹਾਂ 'ਚੋਂ ਵਧੇਰੇ ਪੰਜਾਬ ਅੰਦਰ ਕੋਈ ਟੈਕਸ ਨਹੀਂ ਭਰਦੀਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਗੋਰਖਧੰਦਾ ਚੱਲਦਾ ਹੈ। ਇਹ ਘਟਨਾ ਵੀ ਜਿਹੀ ਜਾਪਦੀ ਹੈ ਜਿਸ ਵਿਚ ਪਹਿਲਾਂ ਚੱਲ ਰਹੇ ਬੱਸ ਮਾਲਕਾਂ ਨੇ ਨਵੇਂ ਰੂਟ ਦੇ ਦਾਖ਼ਲੇ ਨੂੰ ਹਜ਼ਮ ਨਹੀਂ ਕੀਤਾ।


author

Shyna

Content Editor

Related News