ਪਤੀ ਤੋਂ ਤੰਗ ਵਿਆਹੁਤਾ ਨੇ ਕੀਤੀ ਖੁਦਕੁਸ਼ੀ

11/20/2019 9:20:56 PM

ਨਥਾਣਾ,(ਬੱਜੋਆਣੀਆਂ)- ਥਾਣਾ ਨਥਾਣਾ ਅਧੀਨ ਆਉਂਦੇ ਪਿੰਡ ਭੈਣੀ 'ਚ ਆਪਣੇ ਪਤੀ ਦੇ ਨਜਾਇਜ ਸਬੰਧਾਂ ਤੋਂ ਤੰਗ ਹੋ ਕੇ ਵਿਆਹੁਤਾ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਥਾਣਾ ਨਥਾਣਾ ਪੁਲਸ ਨੇ ਮ੍ਰਿਤਕ ਔਰਤ ਦੇ ਪਤੀ ਤੇ ਇਕ ਅਣਪਛਾਤੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਸਤਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਟਾ ਸਿੰਘ ਵਾਸੀ ਜੋਧਪੁਰ ਪਾਖਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਰਿੰਪਲ ਕੌਰ ਉਰਫ ਜਸਵਿੰਦਰ ਕੌਰ (35) ਪਿੰਡ ਭੈਣੀ ਦੇ ਜੋਗਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਜੋਗਿੰਦਰ ਸਿੰਘ ਦੇ ਪਿੰਡ ਭੋਖੜਾ ਦੀ ਰਹਿਣ ਵਾਲੀ ਇਕ ਔਰਤ ਨਾਲ ਉਸ ਸਮੇਂ ਨਾਜਾਇਜ਼ ਸਬੰਧ ਬਣ ਗਏ ਜਦੋਂ ਉਹ ਇਕੱਠੇ ਇਕ ਆਲੂ ਸਟੋਰ 'ਚ ਕੰਮ ਕਰਦੇ ਸਨ। ਉਸ ਅਨੁਸਾਰ ਰਿੰਪਲ ਕੌਰ ਆਪਣੇ ਪਤੀ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ ਪਰ ਜੋਗਿੰਦਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਰਿੰਪਲ ਕੌਰ ਨੇ ਆਪਣੇ ਘਰ 'ਚ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਆਪਣੇ ਪਿੱਛੇ ਇਕ ਲੜਕਾ ਅਤੇ ਲੜਕੀ ਛੱਡ ਗਈ ਹੈ। ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਧਾਰਾ 306 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Bharat Thapa

Content Editor

Related News