ਘਰ ਵਿਚੋਂ ਚੋਰੀ ਕਰਨ ਦੇ ਦੋਸ਼ ਵਿਚ ਕੇਸ ਦਰਜ

Wednesday, Oct 30, 2024 - 06:27 PM (IST)

ਘਰ ਵਿਚੋਂ ਚੋਰੀ ਕਰਨ ਦੇ ਦੋਸ਼ ਵਿਚ ਕੇਸ ਦਰਜ

ਪਟਿਆਲਾ (ਬਲਜਿੰਦਰ)- ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਘਰ ਵਿਚ ਚੋਰੀ ਕਰਨ ਦੇ ਦੋਸ਼ ਵਿਚ ਆਸਾ ਪੁੱਤਰੀ ਮੋਹਨ ਸਰੂਪ ਵਾਸੀ ਲਾਲ ਕੁਆਟਰ ਫੇਸ-2 ਅਰਬਨ ਅਸਟੇਟ ਪਟਿਆਲਾ ਖ਼ਿਲਾਫ਼ 306 ਬੀ. ਐੱਨ. ਐੱਸ. ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਗੁਰਮੀਤ ਕੌਰ ਪਤਨੀ ਪਰਮੇਲ ਸਿੰਘ ਵਾਸੀ ਸੈਲਫ ਸੁਸਾਇਟੀ ਅਰਬਨ ਅਸਟੇਟ ਫੇਸ-2 ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਿਕਾਇਤਕਰਤਾ ਨੇ ਉਕਤ ਮਾਹਿਲਾ ਨੂੰ ਆਪਣੇ ਘਰ ਵਿਚ ਕੰਮ ’ਤੇ ਰੱਖਿਆ ਹੋਇਆ ਸੀ ਤਾਂ ਉਸ ਨੇ ਘਰ ਵਿਚੋਂ ਪੈਸੇ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਸਿਕਾਇਤਕਰਤਾ ਨੇ ਆਪਣੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੈਕ ਕੀਤੇ ਤਾਂ ਉਹ ਗਾਇਬ ਸਨ, ਜੋ ਉਕਤ ਮਾਹਿਲਾ ਨੇ ਚੋਰੀ ਕਰ ਲਏ ਸਨ। ਪੁਲਸ ਨੇ ਇਸ ਮਾਮਲੇ ਵਿਚ ਆਸ਼ਾ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਨਹੀਂ ਇਸ ਤਾਰੀਖ਼ ਤੋਂ ਬਦਲ ਰਿਹਾ ਪੰਜਾਬ ਦੇ ਸਕੂਲਾਂ ਦਾ ਸਮਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News