ਅੱਗ ਲੱਗਣ ਨਾਲ ਘਰ ਦਾ ਸਮਾਨ ਸੜ ਕੇ ਹੋਇਆ ਸੁਆਹ

04/02/2022 5:04:45 PM

ਭਗਤਾ ਭਾਈਕਾ  (ਪਰਮਜੀਤ ਢਿੱਲੋਂ) : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੁਖਾਨੰਦ ਵਿਖੇ ਇਕ ਗਰੀਬ ਪਰਿਵਾਰ ਦੇ ਘਰ ’ਚ ਅਚਾਨਕ ਅੱਗ ਗਈ ਤੇ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ ਹੈ । ਅੱਗ ਲੱਗਣ ਦਾ ਕੋਈ ਠੋਸ ਕਾਰਨ ਪਤਾ ਨਹੀਂ ਲੱਗਾ, ਪਰ ਪਰਿਵਾਰ ਦੇ ਦੱਸਣ ਮੁਤਾਬਕ ਉਸ ਕਮਰੇ ਵਿਚ ਇਕ ਫਰਿੱਜ ਪਈ ਹੋਈ ਸੀ ਤੇ ਤਾਰਾਂ ਦੇ ਸਰਕਟ ਹੋਣ ਨਾਲ ਉਸ ਫਰਿੱਜ ਨੂੰ ਅੱਗ ਲੱਗੀ ਹੋ ਸਕਦੀ ਹੈ । ਹੌਲੀ ਹੌਲੀ ਅੱਗ ਉਸ ਕਮਰੇ ਵਿਚ ਪਏ ਬੈੱਡ ਨੂੰ ਲੱਗ ਗਈ ਅਤੇ ਬਾਅਦ ਵਿੱਚ ਅਲਮਾਰੀ ਅਤੇ ਪੇਟੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਟਾਈਲ ਬੱਤੇ ਦੀ ਪਾਈ ਹੋਈ ਛੱਤ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ।

 

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ

ਕਰਮਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਸੁਖਾਨੰਦ ਸੰਤੂਵਾਲਾ ਨੇ ਦੱਸਿਆ ਕਿ ਘਰ ਵਿੱਚ ਅੰਤਾਂ ਦੀ ਗ਼ਰੀਬੀ ਹੋਣ ਕਰਕੇ ਮੈਂ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹਾਂ । ਜਦੋਂ ਅੱਗ ਲੱਗੀ ਮੈਂ ਉਸ ਟਾਈਮ ਘਰ ਨਹੀਂ ਸੀ । ਇਸ ਕਮਰੇ ਵਿੱਚ ਮੇਰੇ ਤਿੰਨ ਛੋਟੇ ਛੋਟੇ ਬੱਚੇ ਸਨ ਜਿਨ੍ਹਾਂ ਵਿੱਚ ਇੱਕ ਦੀ ਉਮਰ ਪੰਜ ਸਾਲ ਦੂਜੇ ਦੀ ਤਿੰਨ ਸਾਲ ਅਤੇ ਇਕ ਚਾਰ ਮਹੀਨੇ ਦੀ ਬੱਚੀ ਸੀ। ਉਸ ਸਮੇਂ ਉਸ ਛੋਟੀ ਬੱਚੀ ਨੂੰ ਕਮਰੇ ਵਿਚ ਪਏ ਮੰਜੇ ਦੇ ਨਾਲ ਕੱਪੜਾ ਬੰਨ੍ਹ ਕੇ ਖੇਡਣ ਲਈ ਪਾਇਆ ਹੋਇਆ ਸੀ । ਦੋਵੇਂ ਵੱਡੇ ਬੱਚੇ ਤਾਂ ਅੱਗ ਲੱਗਣ ਸਾਰ ਹੀ ਬਾਹਰ ਆ ਗਏ ਪਰ ਬਿਲਕੁਲ ਛੋਟਾ ਬੱਚਾ ਜਿਸ ਦੀ ਉਮਰ ਮਸਾਂ ਚਾਰ ਕੁ ਮਹੀਨਿਆਂ ਦੀ ਸੀ , ਉੱਥੇ ਪਿਆ ਹੀ ਰਹਿ ਗਿਆ। ਜਦੋਂ ਆਂਢ-ਗੁਆਂਢ ਨੇ ਅੱਗ ਦੀਆਂ ਲਪਟਾਂ ਦੀ ਆਵਾਜ਼ ਸੁਣੀ ਤਾਂ ਬੜੀ ਮੁਸ਼ਕਿਲ ਨਾਲ ਉਸ ਬੱਚੀ ਨੂੰ ਬਚਾਇਆ ਗਿਆ । ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਅਲਮਾਰੀ ਵਿੱਚ ਮਿਹਨਤ ਮਜ਼ਦੂਰੀ ਕਰਕੇ ਕਮਾਈ ਕੁਝ ਨਗਦੀ ਅਤੇ ਕੁਝ ਹੋਰ ਕੀਮਤੀ ਸਮਾਨ ਪਿਆ ਸੀ ਜੋ ਕੇ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਸਰੀਰ ਪਹਿਣੇ ਹੋਏ ਕੱਪੜਿਆਂ ਤੋਂ ਬਿਨਾ ਉਸ ਪਰਿਵਾਰ ਕੋਲ ਕੁਝ ਵੀ ਨਹੀਂ ਬਚਿਆ ।

ਇਹ ਵੀ ਪੜ੍ਹੋ : ਸੰਗਰੂਰ ਦੇ ਇਸ ਪਿੰਡ ’ਚ ਮੱਖੀਆਂ ਨੇ ਮਚਾਇਆ ਕਹਿਰ, ਰਿਸ਼ਤੇਦਾਰ ਕਰਦੇ ਨੇ 'ਮਖੌਲ'

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News