ਇਤਿਹਾਸਿਕ ਮਾਘੀ ਮੇਲੇ ਨੂੰ ਲੈ ਕੇ ਲੱਗੀ 1 ਕਰੋੜ ਤੋਂ ਵੱਧ ਦੀ ਬੋਲੀ

12/14/2023 6:39:33 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਜਨਵਰੀ ਮਹੀਨੇ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਇਤਿਹਾਸਕ ਮੇਲਾ ਮਾਘੀ ਮੌਕੇ ਲੱਗਦੇ ਮੰਨੋਰੰਜਨ ਮੇਲੇ ਦੀ ਬੋਲੀ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਰੈਡ ਕਰਾਸ ਭਵਨ ਵਿਖੇ ਹੋਈ। ਇਹ ਮੰਨੋਰੰਜਨ ਮੇਲਾ 1 ਕਰੋੜ 1 ਲੱਖ 30 ਹਜ਼ਾਰ ਰੁਪਏ ਵਿਚ ਠੇਕੇ 'ਤੇ ਦਿੱਤਾ ਗਿਆ। ਹਰ ਸਾਲ ਮੇਲਾ ਮਾਘੀ ਮੌਕੇ ਲੱਗਣ ਵਾਲੇ ਮੰਨੋਰੰਜਨ ਮੇਲੇ ਦੀ ਬੋਲੀ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਰੈਡ ਕਰਾਸ ਭਵਨ ਵਿਖੇ ਹੋਈ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਮੇਲਾ ਠੇਕੇਦਾਰ ਪਹੁੰਚੇ। ਇਸ ਮੇਲੇ ਦੌਰਾਨ ਪ੍ਰਸ਼ਾਸਨ ਵੱਲੋਂ 1 ਕਰੋੜ ਰੁਪਏ ਰਿਜ਼ਰਵ ਕੀਮਤ ਰੱਖੀ ਗਈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ

ਮੰਨੋਰੰਜਨ ਮੇਲੇ ਦਾ ਠੇਕਾ ਹਰ ਸਾਲ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਹੀ ਦਿੱਤਾ ਜਾਂਦਾ ਹੈ। ਇਹ ਮੇਲਾ ਜੋ ਕਿ 1 ਜਨਵਰੀ 2024 ਤੋਂ 28 ਫਰਵਰੀ 2024 ਤੱਕ ਚੱਲੇਗਾ, ਵਿਖੇ ਵੱਖ-ਵੱਖ ਝੂਲੇ ਅਤੇ ਹੋਰ ਮੰਨੋਰੰਜਨ ਦੇ ਸਾਧਨ ਲੋਕਾਂ ਦੇ ਮੰਨੋਰੰਜਨ ਲਈ ਪਹੁੰਚਣਗੇ। ਅੱਜ ਮੇਲੇ ਦੀ ਰੱਖੀ ਗਈ ਬੋਲੀ ਵਿਚ ਵੱਖ-ਵੱਖ ਥਾਵਾਂ ਤੋਂ ਪਹੁੰਚੇ ਠੇਕੇਦਾਰਾਂ ਨੇ ਬੋਲੀ ਦਿੱਤੀ। ਅੰਤ ਵਿਚ ਇਹ ਬੋਲੀ ਲਵਲੀ ਗਰੁੱਪ ਦੇ ਨਾਮ ਹੋਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਨਾਇਨ ਜੱਸਲ ਵਧੀਕ ਡਿਪਟੀ ਕਮਿਸ਼ਨਰ ਅਤੇ ਮੇਲਾ ਠੇਕੇਦਾਰਾਂ ਨੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਮੇਲੇ ਵਿਚ ਸ਼ਮੂਲੀਅਤ ਕਰਨ। ਦੱਸ ਦੇਈਏ ਕਿ ਇਤਿਹਾਸਕ ਮੇਲਾ ਮਾਘੀ ਸਬੰਧੀ 14, 15, 16 ਜਨਵਰੀ ਨੂੰ ਮੁੱਖ ਧਾਰਮਿਕ ਸਮਾਗਮ ਹੁੰਦੇ ਹਨ। ਪਰ ਮੇਲਾ ਮਾਘੀ ਤੇ ਲੱਗਣ ਵਾਲਾ ਇਹ ਮੰਨੋਰੰਜਨ ਮੇਲਾ ਲਗਭਗ 2 ਮਹੀਨੇ ਮੇਲਾ ਗਰਾਊਂਡ ਵਿਚ ਚੱਲਦਾ ਹੈ। ਇਸ ਦੌਰਾਨ ਮੇਲਾ ਬਜ਼ਾਰ ਵੀ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਬ੍ਰਿਜ ’ਤੇ 2 ਸਾਲਾਂ ਲਈ ਆਵਾਜਾਈ ਮੁਕੰਮਲ ਬੰਦ, ਜਾਣੋ ਕੀ ਰਹੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News