ਬੱਸ ''ਚ ਹੋਇਆ ਹਾਈ ਵੋਲਟੇਜ ਡਰਾਮਾ, ਔਰਤ ਨੇ ਵਿਅਕਤੀ ''ਤੇ ਲਾਏ ਛੇੜਛਾੜ ਕਰਨ ਦੇ ਇਲਜ਼ਾਮ

Saturday, Feb 10, 2024 - 11:54 AM (IST)

ਬੱਸ ''ਚ ਹੋਇਆ ਹਾਈ ਵੋਲਟੇਜ ਡਰਾਮਾ, ਔਰਤ ਨੇ ਵਿਅਕਤੀ ''ਤੇ ਲਾਏ ਛੇੜਛਾੜ ਕਰਨ ਦੇ ਇਲਜ਼ਾਮ

ਲੁਧਿਆਣਾ (ਗੌਤਮ)- ਸਮਰਾਲਾ ਚੌਂਕ 'ਚ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਬੱਸ 'ਚ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਵ 7 ਦੀ ਪੁਲਸ ਨੇ ਮੋਤੀ ਨਗਰ ਦੀ ਰਹਿਣ ਵਾਲੀ  ਨੀਤੂ ਬੇਰਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਛੇੜਛਾੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਹੈ। 

 ਇਹ ਵੀ ਪੜ੍ਹੋ : ਭਾਜਪਾ ਪ੍ਰਤੀ ਤਿੱਖੇ ਹੋਏ ਨਵਜੋਤ ਸਿੱਧੂ ਦੇ ਤੇਵਰ, ਦਿੱਤੀ ਇਹ ਪ੍ਰਤਿਕਿਰਿਆ

ਜ਼ਿਕਰਯੋਗ ਹੈ ਕਿ ਇਸ ਡਰਾਮੇ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਇਕ ਔਰਤ ਅਤੇ ਵਿਅਕਤੀ ਆਪਸ 'ਚ ਝਗੜਾ ਕਰ ਰਹੇ ਸੀ, ਜਦ ਕਿ ਬੱਸ 'ਚ ਹੋਰ ਮੌਜੂਦ ਸਵਾਰੀਆਂ ਵੀ ਉਸ ਵਿਅਕਤੀ ਦਾ ਸਾਥ ਦੇ ਰਹੀਆਂ ਸਨ। ਔਰਤ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਚੰਡੀਗੜ੍ਹ ਜਾਣ ਵਾਲੀ ਬੱਸ 'ਚ ਸਵਾਰ ਹੋਣ ਲੱਗੀ ਸੀ ਤਾਂ ਡਰਾਈਵਰ ਨੇ ਅਚਾਨਕ ਬੱਸ ਚਲਾ ਦਿੱਤੀ ਅਤੇ ਉਹ ਡਿੱਗਣ ਤੋਂ ਬਚ ਗਈ।

ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ

ਜਦੋਂ ਉਸ ਨੇ ਇਸ ਦੀ ਸ਼ਿਕਾਇਤ ਡਰਾਈਵਰ ਅਤੇ ਕੰਡਕਟਰ ਨੂੰ ਕੀਤੀ ਤਾਂ ਇਕ ਵਿਅਕਤੀ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਰੁਕਵਾ ਕੇ ਔਰਤ ਦੀ ਬੇਇੱਜ਼ਤੀ, ਗਾਲੀ-ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ ਅਤੇ ਫਿਰ ਉਸ ਦੀ ਬਾਂਹ ਫੜ ਕੇ ਉਸ ਨੂੰ ਧੱਕਾ ਦੇ  ਬੱਸ ਤੋਂ ਉਤਾਰ  ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News