ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ ''ਚ, ''ਹਾਈ ਸਿਕਓਰਟੀ'' ਦੇ ਬਾਵਜੂਦ ਬਰਾਮਦ ਹੋਇਆ ਇਹ ਸਾਮਾਨ

Tuesday, Aug 18, 2020 - 06:28 PM (IST)

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ ''ਚ, ''ਹਾਈ ਸਿਕਓਰਟੀ'' ਦੇ ਬਾਵਜੂਦ ਬਰਾਮਦ ਹੋਇਆ ਇਹ ਸਾਮਾਨ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਆਨੰਦ): ਕੇਂਦਰੀ ਜੇਲ ਦੇ ਹਾਈ ਸਕਿਓਰਟੀ ਜ਼ੋਨ 'ਚ ਤਲਾਸ਼ੀ ਦੌਰਾਨ ਜੇਲ ਪ੍ਰਸ਼ਾਸਨ ਨੇ ਮੋਬਾਇਲ ਫੋਨ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਥਾਣਾ ਸਿਟੀ ਪੁਲਸ ਨੂੰ ਭੇਜੀ ਸ਼ਿਕਾਇਤ 'ਚ ਸਹਾਇਕ ਸੁਪਰੀਡੈਂਟ ਸਾਵਣ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਹਾਈ ਸਿਕਓਰਟੀ ਜ਼ੋਨ ਦੇ ਕੋਲ ਬਣੀ ਗਲੀ 'ਚ ਖਾਕੀ ਰੰਗ ਦੀ ਟੇਪ 'ਚ ਲਪੇਟਿਆ ਕੁਝ ਸਾਮਾਨ ਪਿਆ ਦਿਖਾਈ ਦਿੱਤਾ।

ਇਹ ਵੀ ਪੜ੍ਹੋ: ਕੀ ਕਰਨਾ ਇਹੋ-ਜਿਹੀ ਔਲਾਦ ਨੂੰ,ਇਕ ਲੀਡਰ, ਦੂਜਾ ਅਫਸਰ ਪਰ ਸੜਕਾਂ 'ਤੇ ਰੁਲ ਰਹੀ ਮਾਂ

ਇਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਸ 'ਚੋਂ ਕੀ-ਪੈਡ ਵਾਲਾ ਇਕ ਮੋਬਾਇਲ ਫੋਨ, 7 ਡਾਟਾ ਕੇਬਲਾਂ, 1 ਚਾਰਜਰ, 2 ਅਡੈਪਟਰ ਅਤੇ 2 ਹੈਡਫੋਨ ਬਰਾਮਦ ਹੋਏ। ਥਾਣਾ ਸਿਟੀ ਦੇ ਏ.ਐੱਸ.ਆਈ. ਰਮਨ ਕੁਮਾਰ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News