ਲੱਖਾਂ ਦੀ ਹੈਰੋਇਨ ਸਣੇ ਸੀ.ਆਈ.ਏ. ਫਿਰੋਜ਼ਪੁਰ ਦੀ ਪੁਲਸ ਨੇ ਇਸ ਤਸਕਰ ਨੂੰ ਕੀਤਾ ਕਾਬੂ

12/23/2020 11:49:19 AM

ਫਿਰੋਜਪੁਰ (ਕੁਮਾਰ): ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਇਕ ਕਥਿਤ ਤਸਕਰ ਨੂੰ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪਰਮਿੰਦਰ ਸਿੰਘ ਇੰਚਾਰਜ ਅਤੇ ਏ.ਐੱਸ.ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਜਦ ਪੁਲਸ ਪਾਰਟੀ ਫਰੀਦਕੋਟ ਰੋਡ ’ਤੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਧਰਮਪ੍ਰੀਤ ਸਿੰਘ ਉਰਫ ਧਰਮੀ ਵਾਸੀ ਪਿੰਡ ਚਾਂਦੀ ਵਾਲਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਗੰਗ ਕੈਨਾਲ ਦੇ ਕੋਲ ਪਿੰਡ ਨੂਰਪੁਰ ਸੇਠਾਂ ਦੇ ਏਰੀਆ ’ਚ ਹੈਰੋਇਨ ਵੇਚਣ ਦੇ ਲਈ ਖੜਾ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵਲੋਂ ਰੇਡ ਕਰਨ ’ਤੇ ਜਦ ਧਰਮਪ੍ਰੀਤ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜਾਰ ਵਿਚ ਕਰੀਬ 75 ਲੱਖ ਰੁਪਏ ਦੱਸੀ ਜਾਂਦੀ ਹੈ।


Shyna

Content Editor

Related News