ਹੀਰੋ ਮੋਟਰਸਾਈਕਲ ਸ਼ੋਅ ਰੂਮ ''ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

Tuesday, Jun 02, 2020 - 11:58 PM (IST)

ਹੀਰੋ ਮੋਟਰਸਾਈਕਲ ਸ਼ੋਅ ਰੂਮ ''ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਤਪਾ ਮੰਡੀ,(ਸ਼ਾਮ, ਗਰਗ): ਸਥਾਨਕ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਹੀਰੋ ਮੋਟਰਸਾਇਕਲ ਦੇ ਸੌਅ ਰੂਮ ਨੂੰ ਲੱਗੀ ਭਿਆਨਕ ਅੱਗ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹੀਰੋ ਸ਼ੋਅ ਰੂਮ ਦੇ ਮਾਲਕ ਸੰਜੀਵ ਬਾਂਸਲ ਦੇ ਨਾਮ 'ਤੇ ਚੱਲਦੇ ਸ਼ੋਅ ਰੂਮ 'ਚ ਕੰਮ ਕਰਦੇ ਕਰਮਚਾਰੀ ਸੰਦੀਪ ਸਿੰਘ ਅਤੇ ਅਮਨ ਸਿੰਘ ਨੇ ਦੱਸਿਆ ਕਿ ਉਹ ਏਜੰਸੀ ਨੂੰ ਸ਼ਾਮ 6 ਵਜੇ ਦੇ ਕਰੀਬ ਬੰਦ ਕਰਕੇ ਚਲੇ ਜਾਂਦੇ ਹਨ। ਅੱਜ ਰਾਤੀ 9 ਵਜੇ ਦੇ ਕਰੀਬ ਇਕ ਸੈਰ ਕਰਦੇ ਨੌਜਵਾਨ ਨੇ ਸ਼ੋਅ ਰੂਮ 'ਚੋਂ ਨਿਕਲਦੇ ਧੁੰਏ ਨੂੰ ਦੇਖਕੇ ਇਸ ਸੰਬੰਧੀ ਸ਼ੋਅ ਰੂਮ ਦੇ ਮਾਲਕ ਅਤੇ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

PunjabKesari

ਜਿਸ ਤੋਂ ਬਾਅਦ ਉਨ੍ਹਾਂ ਸ਼ੋਅ ਰੂਮ ਦੇ ਸ਼ਟਰ ਨੂੰ ਉਪਰ ਚੁੱਕ ਕੇ ਅੰਦਰ ਖੜੇ ਮੋਟਰਸਾਇਕਲ ਨੂੰ ਬਾਹਰ ਕੱਢਣ ਲੱਗ ਪਏ ਅਤੇ ਜਿਸ ਰੂਮ 'ਚ ਭਿਆਨਕ ਅੱਗ ਲੱਗੀ ਸੀ। ਉਸ 'ਚ 2-3 ਸਕੂਟਰੀਆਂ, ਫਰਨੀਚਰ, ਸਪੇਅਰ ਪਾਰਟਸ ਦਾ ਸਮਾਨ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ।  ਪੁਲਸ ਅਤੇ ਫਾਇਰ ਬ੍ਰਿਗੇਡ ਸੂਚਨਾ ਮਿਲਦੇ ਹੀ ਘਟਨਾ ਥਾਂ 'ਤੇ ਪਹੁੰਚੇ ਤੇ ਅੱਗ ਬੁਝਾਉਣ 'ਚ ਰੁੱਝ ਗਏ। ਇਸ ਮੌਕੇ ਡੀ. ਐਸ. ਪੀ. ਤਪਾ ਰਵਿੰਦਰ ਸਿੰਘ ਰੰਧਾਵਾ, ਥਾਣਾ ਮੁਖੀ ਨਰਾਇਣ ਸਿੰਘ ਵਿਰਕ ਅਤੇ ਸਿਟੀ ਇੰਚਾਰਜ ਪ੍ਰਦੀਪ ਕੁਮਾਰ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਮੌਕੇ 'ਤੇ ਹਾਜ਼ਰ ਲੋਕਾਂ ਅਨੁਸਾਰ ਇਹ ਅੱਗ ਬਿਜਲੀ ਦੀ ਸਪਾਰਕਿੰਗ ਕਾਰਨ ਲੱਗੀ ਦੱਸੀ ਜਾ ਰਹੀ ਹੈ। ਇਸ ਘਟਨਾ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ।
                 


author

Deepak Kumar

Content Editor

Related News