ਸਿਹਤ ਵਿਭਾਗ ਵਲੋਂ ਪੰਜਾਬ ਭਰ 'ਚ 35.68 ਕੁਇੰਟਲ ਨਾ ਖਾਣਯੋਗ ਫਲ-ਸਬਜ਼ੀਆਂ ਨਸ਼ਟ

Friday, Nov 15, 2019 - 12:15 AM (IST)

ਸਿਹਤ ਵਿਭਾਗ ਵਲੋਂ ਪੰਜਾਬ ਭਰ 'ਚ 35.68 ਕੁਇੰਟਲ ਨਾ ਖਾਣਯੋਗ ਫਲ-ਸਬਜ਼ੀਆਂ ਨਸ਼ਟ

ਚੰਡੀਗਡ਼੍ਹ,(ਸ਼ਰਮਾ)– ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਵੀਜ਼ਨਲ, ਜ਼ਿਲਾ ਅਤੇ ਮਾਰਕੀਟ ਕਮੇਟੀ ਪੱਧਰ ’ਤੇ ਗਠਿਤ ਟੀਮਾਂ ਵਲੋਂ ਵੀਰਵਾਰ ਨੂੰ ਸੂਬੇ ਭਰ ਦੀਆਂ 47 ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਗੈਰ-ਸਿਹਤਮੰਦ ਅਤੇ ਮਿਲਾਵਟੀ ਭੋਜਨ ਪਦਾਰਥਾਂ ’ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਮੰਡੀਆਂ ਵਿਚ ਵੇਚੇ ਜਾ ਰਹੇ ਭੋਜਨ ਪਦਾਰਥਾਂ ਦੇ ਮਿਆਰ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧ ਵਿਚ ਸਿਹਤ, ਬਾਗਬਾਨੀ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ ਟੀਮਾਂ ਵਲੋਂ ਸੂਬੇ ਵਿਚ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਵਲੋਂ ਮੰਡੀਆਂ ਵਿਚ ਗਲੇ-ਸਡ਼ੇ ਅਤੇ ਗੈਰ-ਵਿਗਿਆਨਿਕ ਢੰਗ ਨਾਲ ਪਕਾਏ ਫਲਾਂ ਅਤੇ ਸਬਜ਼ੀਆਂ ਦੀ ਭਾਲ ਲਈ ਚੈਕਿੰਗ ਕੀਤੀ ਗਈ।

ਪੰਨੂੰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 35.68 ਕੁਇੰਟਲ ਗਲੇ-ਸਡ਼ੇ ਫਲ ਅਤੇ ਸਬਜ਼ੀਆਂ ਮੌਕੇ ’ਤੇ ਨਸ਼ਟ ਕੀਤੀਆਂ ਗਈਆਂ।


author

Bharat Thapa

Content Editor

Related News