ਲੋਕਾਂ ਨਾਲ ਜਾਅਲੀ ATM ਕਾਰਡ ਰਾਹੀਂ ਮਾਰਦੇ ਸੀ ਠੱਗੀ, ਦੋ ਸਕੇ ਭਰਾ ਕਾਬੂ

03/28/2022 5:09:53 PM

ਪਟਿਆਲਾ (ਕੰਬੋਜ) : ਪਟਿਆਲਾ ਦੀ ਅਰਬਨ ਅਸਟੇਟ ਥਾਣਾ ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ 2 ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਨ੍ਹਾਂ ਕੋਲੋਂ 8 ਜਾਅਲੀ ਏ. ਟੀ. ਐੱਮ. ਕਾਰਡ ਬਰਾਮਦ ਹੋਏ। ਜਾਣਕਾਰੀ ਮੁਤਾਬਕ ਇਹ ਦੋਵੇਂ ਸਕੇ ਭਰਾ ਹਨ ਅਤੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਹਨ। ਇਹ ਪਿਛਲੇ 6 ਮਹੀਨਿਆਂ ਤੋਂ ਉੱਤਰ ਪ੍ਰਦੇਸ਼ ਤੇ ਪੰਜਾਬ ’ਚ ਭੋਲੇ-ਭਾਲੇ ਲੋਕਾਂ ਨੂੰ ਠੱਗ ਕੇ ਏ. ਟੀ. ਐੱਮ. ਕਾਰਡ ਰਾਹੀਂ ਠੱਗੀ ਮਾਰਦੇ ਸਨ, ਜਦੋਂ ਪੁਲਸ ਨੇ ਇਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਤਾਂ ਇਨ੍ਹਾਂ ਕੋਲੋਂ 8 ਜਾਅਲੀ ATM ਕਾਰਡ ਬਰਾਮਦ ਹੋਏ ਹਨ।

ਇਨ੍ਹਾਂ ਦੋਵਾਂ ਭਰਾਵਾਂ ਦੀ ਉਮਰ ਤਕਰੀਬਨ 25 ਤੋਂ 30 ਸਾਲ ਹੈ। ਅੰਮ੍ਰਿਤਵੀਰ ਸਿੰਘ ਚਾਹਲ ਅਰਬਨ ਅਸਟੇਟ ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਉੱਪਰ ਪਰਚਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ’ਚ ਇਨ੍ਹਾਂ ਦੋਵਾਂ ਭਰਾਵਾਂ ਤੋਂ ਹੋਰ ਖੁਲਾਸੇ ਵੀ ਹੋ ਸਕਦੇ ਹਨ।


Manoj

Content Editor

Related News