ਵਾੜੇ 'ਚੋਂ ਖੋਲ੍ਹ ਕੇ ਲੈ ਗਏ ਅੱਧਾ ਦਰਜਨ ਪਸ਼ੂ, ਘਟਨਾ ਸੀ.ਸੀ.ਟੀ.ਵੀ. 'ਚ ਕੈਦ (ਵੀਡੀਓ)

Tuesday, Jul 30, 2019 - 01:22 PM (IST)

ਨਾਭਾ (ਰਾਹੁਲ)—ਪੰਜਾਬ 'ਚ ਚੋਰੀਆਂ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਚੋਰਾਂ ਨੇ ਪਿੰਡਾ ਵੱਲ ਰੁੱਖ ਕਰ ਲਿਆ ਹੈ ਅਤੇ ਪਿੰਡਾਂ 'ਚ ਜਾ ਕੇ ਬਿਨਾਂ ਕਿਸੇ ਡਰ ਭੈਅ ਤੋਂ ਮੱਝਾ ਚੋਰੀ ਕਰਕੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਰਹੇ ਹਨ। ਤਾਜਾ ਮਾਮਲਾ ਨਾਭਾ ਬਲਾਕ ਦੇ ਪਿੰਡ ਸੌਜਾ ਦਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਚੋਰਾਂ ਨੇ ਗਰੀਬ ਕਿਸਾਨ ਦਰਸ਼ਨ ਸਿੰਘ ਦੇ ਮੱਝਾਂ ਵਾਲੇ ਕਮਰੇ ਦਾ ਜਿੰਦਰਾ ਤੋੜ ਕੇ ਕਮਰੇ 'ਚੋ ਕਰੀਬ 3 ਲੱਖ ਤੋ ਵੱਧ ਕੀਮਤ ਦੀਆਂ ਮੱਝਾਂ ਚੋਰੀ ਕਰਕੇ ਰਫੂ ਚੱਕਰ ਹੋ ਗਏ, ਚੋਰਾਂ ਦੀ ਸਾਰੀ ਘਟਨਾ ਨਾਲ ਲੱਗੇ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਮੱਝਾਂ ਨੇ ਕਦੇ ਸੜਕ ਤੇ ਪੈਰ ਨਹੀ ਸੀ ਰੱਖਿਆ ਉਹ ਮੱਝਾਂ ਚੋਰਾਂ ਨਾਲ ਅੱਗੇ-ਅੱਗੇ ਭੱਜੀਆਂ ਜਾ ਰਹੀਆਂ ਹਨ, ਚੋਰਾਂ ਨੇ ਮੱਝਾਂ ਨੂੰ ਕੀ ਕੀਤਾ ਇਹ ਸਾਰੇ ਹੈਰਾਨ ਹਨ। ਪੁਲਸ ਨੇ ਪੀੜਤ ਕਿਸਾਨ ਦਰਸ਼ਨ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।  ਉਧਰ ਪੁਲਸ ਨੇ ਪੀੜਤ ਕਿਸਾਨ ਦੇ ਬਿਆਨਾਂ 'ਤੇ ਸੀ.ਸੀ.ਟੀ.ਵੀ. ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨ ਦਾ ਕਹਿਣਾ ਹੈ ਕਿ ਇਹ ਪਸ਼ੂ ਹੀ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਸਨ। ਉਸਨੇ ਪੁਲਸ ਤੋਂ ਪਸ਼ੂਆਂ ਨੂੰ ਲੱਭ ਕੇ ਵਾਪਸ ਦੁਆਉਣ ਦੀ ਗੁਹਾਰ ਲਗਾਈ ਹੈ।


author

Shyna

Content Editor

Related News