ਹਰਸਿਮਰਤ ਬਾਦਲ ਦਾ ਕੇਜਰੀਵਾਲ ’ਤੇ ਤਿੱਖਾ ਹਮਲਾ, ਕਿਹਾ- ਪੰਜਾਬ ਮਜ਼ਾਕ ਦੇ ਮੂਡ ’ਚ ਨਹੀਂ

10/13/2021 1:51:55 AM

ਚੰਡੀਗੜ੍ਹ(ਬਿਊਰੋ)- ਦਿੱਲੀ ਦੇ ਬਿਜਲੀ ਸੰਕਟ ’ਤੇ ਸਾਬਕਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਉਮੀਦ ਕਰਦੇ ਹਨ ਕਿ ਜਨਤਾ ਉਨ੍ਹਾਂ ਦੇ ਝੂਠ ’ਤੇ ਵਿਸ਼ਵਾਸ ਕਰ ਲਵੇਗੀ। ਉਹ ਵੀ ਉਦੋਂ, ਜਦੋਂ ਕਿ ਉਹ 300 ਯੂਨਿਟ ਮੁਫਤ ਬਿਜਲੀ ਦਿੱਲੀ ਵਾਸੀਆਂ ਨੂੰ ਨਹੀਂ ਦੇ ਸਕੇ। ਹਰਸਿਮਰਤ ਨੇ ਕਿਹਾ ਕਿ ਪੰਜਾਬ ਮਜ਼ਾਕ ਦੇ ਮੂਡ ’ਚ ਨਹੀਂ ਹੈ।

ਇਹ ਵੀ ਪੜ੍ਹੋ- ਕੋਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇਗਾ 50 ਹਜ਼ਾਰ ਰੁਪਏ ਮੁਆਵਜ਼ਾ

ਹਰਸਿਮਰਤ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਕੇਜਰੀਵਾਲ ਦੁਬਾਰਾ ਪੰਜਾਬ ਉਦੋਂ ਆਏ ਹਨ, ਜਦੋਂ ਉਹ ਆਧਿਕਾਰਤ ਤੌਰ ’ਤੇ ਪੰਜਾਬ ਦੇ ਪਾਵਰ ਪਲਾਂਟਸ ਨੂੰ ਬੰਦ ਕਰਨ ਅਤੇ ਉਨ੍ਹਾਂ ਦੇ ਕੋਲੇ ਨੂੰ ਦਿੱਲੀ ਵੱਲ ਮੋੜਨ ਦੀ ਮੰਗ ਕਰ ਚੁੱਕੇ ਹਨ। ਹਰਸਿਮਰਤ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਚੰਨ ਦਾ ਵਾਅਦਾ ਕਰਨਗੇ ਜਦੋਂ ਕਿ ਦਿੱਲੀ ਵਾਸੀਆਂ ’ਤੇ ਕਾਲੀ ਦਿਵਾਲੀ ਦਾ ਡਰ ਮੰਡਰਾ ਰਿਹਾ ਹੈ। ਦਿੱਲੀ ਸਰਕਾਰ ਕੋਲ ਲੋਕਾਂ ਲਈ ਬਿਜਲੀ ਖਰੀਦਣ ਦੇ ਵੀ ਪੈਸੇ ਨਹੀਂ ਹਨ। ਬਾਵਜੂਦ ਇਸ ਦੇ ਕੇਜਰੀਵਾਲ ਵਾਅਦੇ ਵੰਡ ਰਹੇ ਹਨ, ਜਦੋਂ ਕਿ ਉਹ ਦਿੱਲੀ ਨੂੰ ਮੁਫ਼ਤ ਬਿਜਲੀ ਨਹੀਂ ਦੇ ਸਕਦੇ।


Bharat Thapa

Content Editor

Related News