ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ
Thursday, Feb 03, 2022 - 08:29 PM (IST)
ਚੰਡੀਗੜ੍ਹ (ਬਿਊਰੋ)– ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਤੇ ਆਮ ਅਦਮੀ ਪਾਰਟੀ ਵੱਲੋਂ ਪੰਜਾਬ ਨੂੰ ਮੁੜ ਫਿਰਕੂ ਨਫਰਤ ਦੀ ਅੱਗ ਦੀਆਂ ਲਪਟਾਂ 'ਚ ਧੱਕਣ ਦੀ ਸਾਜ਼ਿਸ਼ ਵਿਰੁੱਧ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ। ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ. ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਚੋਣਾਂ ਦੀ ਤਰੀਕ ਦੇ ਨੇੜੇ ਆਉਂਦਿਆਂ ਅਕਾਲੀ-ਬਸਪਾ ਦੇ ਹੱਕ 'ਚ ਨਿੱਤ ਦਿਨ ਤੇਜ਼ ਹੋ ਰਹੀ ਹਨ੍ਹੇਰੀ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਪੂਰੀ ਤਰ੍ਹਾਂ ਦੰਗ ਤੇ ਸਤੰਭ ਰਹਿ ਗਈਆਂ ਹਨ। ਇਨ੍ਹਾਂ ਨੇ ਆਖਰੀ ਹੱਥ ਕੰਡੇ ਵੱਜੋਂ ਅੱਜ ਫਿਰਕੂ ਪੱਤਾ ਖੇਡਿਆ ਹੈ। ਇਨ੍ਹਾਂ ਨੇ ਅਚਾਨਕ ਹਿੰਦੂ ਸਿੱਖ ਚਹਿਰਿਆਂ ਵਾਲੀ ਗੱਲ ਤੋਰ ਦਿੱਤੀ ਹੈ। ਇਸ ਨਾਲ ਇਹ ਪੰਜਾਬੀਆਂ ਦਾ ਧਿਆਨ ਅਕਾਲੀ ਬਸਪਾ ਦੇ ਅਮਨ, ਭਾਈਚਾਰਕ ਸਾਂਝ ਤੇ ਵਿਕਾਸ ਦੇ ਮੁੱਦੇ ਤੋਂ ਭਟਕਾ ਕਿ ਫਿਰਕਾ ਪ੍ਰਸਤੀ ਵੱਲ ਲੈ ਜਾਣ ਦੀ ਸਾਜ਼ਿਸ਼ ਕਰ ਰਹੇ ਹਨ ਪਰ ਸਮੂਹ ਪੰਜਾਬੀ ਕਦੇ ਅਜਿਹਾ ਹੋਣ ਨਹੀ ਦੇਣਗੇ। ਅਕਾਲੀ ਬਸਪਾ ਮਹਾਨ ਗੁਰੂ ਸਾਹਿਬਾਨ ਦੇ “ਸਭੈ ਸਾਂਝੀਵਾਲ ਸਦਾਇਨ” ਦੇ ਆਦਰਸ਼ ਤੇ ਦਿਨ ਰਾਤ ਪਹਿਰਾ ਦਿੰਦੇ ਰਹਿਣਗੇ। ਕਿਸੇ ਨੂੰ ਭੀ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਨਹੀ ਲਾਉਣ ਦਿੱਤਾ ਜਾਏਗਾ।” ਬੈਂਸ ਨੇ ਅੱਗੇ ਚਲ ਕੇ ਕਿਹਾ ਕਿ ਆਪ ਅਤੇ ਕਾਂਗਰਸ ਵੱਲੋਂ ਆਪਸੀ ਗੰਢ ਤੁਪ ਰਾਹੀਂ ਇਹ ਫਿਰਕੂ ਚਾਲ ਇਸ ਲਈ ਚੱਲੀ ਗਈ ਹੈ ਕਿ ਇਹ ਅਕਾਲੀ ਬਸਪਾ ਦੇ ਹੱਕ 'ਚ ਨਿੱਤ ਦਿਨ ਤੇਜ਼ ਹੋ ਰਹੀ ਹਵਾ ਤੋਂ ਹੈਰਾਨ ਕੁੰਨ ਹੱਦ ਤੱਕ ਬੁਖਲਾ ਗਏ ਹਨ ਤੇ ਇਨ੍ਹਾਂ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਖਿਲਰ ਗਈਆਂ ਹਨ।
ਕੇਜਰੀਵਾਲ ਤਾਂ ਦੰਗ ਹੈ ਕਿ ਹਜ਼ਾਰਾਂ ਕਰੋੜਾਂ ਦੇ ਅੰਨ੍ਹੇ ਪ੍ਰਚਾਰ ਨਾਲ ਦੂਸ਼ਣਬਾਜ਼ੀ ਦਾ ਦੁਸ਼ਟਪ੍ਰਚਾਰ ਉਨ੍ਹਾਂ ਨੂੰ ਹੀ ਪੁੱਠਾ ਪੈ ਗਿਆ ਹੈ। ਇਸੇ ਲਈ ਹੁਣ ਉਸ ਨੇ ਇਹ ਨਵਾਂ ਪੱਤਾ ਖੇਲ ਕਿ ਚੋਣ ਪ੍ਰਚਾਰ ਨੂੰ ਫਿਰਕੂ ਮੋੜ ਦੇਣ ਦੀ ਹਤਾਸ਼ ਕੋਸ਼ਿਸ਼ ਕੀਤੀ। “ਕੋਈ ਭੀ ਦਮੂਹਾਂਸਪੇਰਾ ਸੱਤਾ ਦੇ ਲਾਲਚ 'ਚ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਕੇਜਰੀਵਾਲ ਬਾਰੇ ਇਨ੍ਹਾਂ ਨੂੰ ਆਗੂ ਬਨਾਉਣ ਵਾਲੇ ਬਜ਼ੁਰਗ ਦਾ ਨਿਸ਼ਵਰ ਸ਼੍ਰੀ ਅੰਨਾ ਹਜ਼ਾਰੇ ਅਤੇ ਕੇਜਰੀਵਾਲ ਦੀ ਸੱਜੀ ਬਾਂਹ ਰਹਿ ਚੁੱਕੇ ਸ਼੍ਰੀ ਕੁਮਾਰ ਵਿਸਵਾਸ ਦੱਸ ਚੁੱਕੇ ਹਨ ਕਿ ਸੱਤਾ ਤੇ ਪੈਸੇ ਦੀ ਭੁੱਖ ਕੇਜਰੀਵਾਲ ਤੋਂ ਕੁਝ ਭੀ ਕਰਵਾ ਸਕਦੀ ਹੈ ਇਸ ਦੇ ਭ੍ਰਿਸ਼ਟਕਿਰਦਾਰ ਦਾ ਪਰਦਾ ਤਾਂ ਅਜੇ ਫਾਸ਼ ਹੋਣਾ ਬਾਕੀ ਹੈ ਪਰ ਸੱਤਾ ਦੀ ਲਾਲਸਾ 'ਚ ਇਹ ਸਾਰੀ ਦੁਨੀਆਂ ਦੇ ਸਾਹਮਣੇ ਆਪਣੇ ਭੋਲੇ ਭਾਲੇ ਬੱਚਿਆਂ ਤੱਕ ਦੀ ਝੂਠੀ ਸੌਂਹ ਖਾ ਕੇ ਮੁੱਕਰ ਗਿਆ ਸੀ।”
ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ
ਸ਼੍ਰੀ ਬੈਂਸ ਨੇ ਕਿਹਾ ਕਿਸੇ ਭੀ ਸਪੇਰੇ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾੲਗੀ ਕਿ ਉਹ ਪੰਜਾਬੀਆਂ ਦੀਆਂ ਸਫਾਂ 'ਚ ਜ਼ਹਿਰੀਲੇ ਫਿਰਕੂ ਸਪੋਲੀਏ ਛੱਡਣ 'ਚ ਕਾਮਯਾਬ ਹੋ ਸਕੇ।”ਅਕਾਲੀ ਆਗੂ ਨੇ “ਪੰਜਾਬੀ ਬੋਲਣ ਤੋਂ ਇਨਕਾਰੀ ਦਿੱਲੀ ਦੇ ਮੁੰਡੂ” ਰਾਘਵ ਚੱਢਾ ਦੇ ਉਸ ਬਿਆਨ 'ਤੇ ਵੀ ਟਿੱਪਣੀ ਕੀਤੀ, ਜਿਸ 'ਚ ਚੱਢਾ ਨੇ ਕਿਹਾ ਸੀ ਕਿ ਜੇ ਸੁਨੀਲ ਜਾਖੜ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੀ ਨਹੀਂ ਹੈ ਤਾਂ ਕਾਂਗਰਸ ਦੇ ਪੋਸਟਰਾਂ 'ਤੇ ਉਸ ਦੀ ਤਸਵੀਰ ਕਿਉਂ ਛਾਪੀ ਜਾ ਰਹੀ ਹੈ? ਬੈਂਸ ਨੇ ਰਾਘਵ ਚੱਢਾ ਨੰ ਮੋੜਵਾਂ ਸਵਾਲ ਕੀਤਾ, “ਤੁਸੀਂ ਤਾਂ ਰੋਜ਼ ਝੂਠ ਬੋਲਦੇ ਹੋ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਨਣਾ ਚਾਹੁੰਦਾ ਤੇ ਤੁਹਾਡਾ ਉਮੀਦਵਾਰ ਭਗਵੰਤ ਮਾਨ ਹੈ ਪਰ ਤੁਸੀਂ ਕਿੰਨੇ ਸਾਲਾਂ ਤੋਂ ਪੰਜਾਬ ਦੇ ਪਿੰਡ-ਪਿੰਡ ਦੀਆਂ ਗਲੀਆਂ , ਕੇਜਰੀਵਾਲ ਲਈ ਮੌਕਾ ਮੰਗਣ ਲਈ ਕਾਲੀਆਂ ਕਰ ਛੱਡੀਆਂ ਹਨ । ਉਹ ਕਿਉਂ? ਤੁਹਾਡੀ ਅਸਲੀ ਮਨਸ਼ਾ ਤੁਹਾਡੇ ਸਿਰ ਚੜ੍ਹ ਕੇ ਬੋਲ ਰਹੀ ਹੈ ਤੇ ਭਗਵੰਤ ਬੇਚਾਰਾ ਤਾਂ ਪੰਜਾਬੀਆਂ ਨੂੰ ਗੁਮਰਾਹ ਕਰਨ ਲਈ ਤੁਹਾਡੇ ਮੁਹਰੇ ਤੋਂ ਵੱਧ ਕੁਝ ਵੀ ਨਹੀਂ ਹੈ। ਅਸਲੀ ਲਾਰਾਂ ਤਾਂ ਕੇਜਰੀਵਾਲ ਦੀਆਂ ਲਪਕ ਰਹੀਆਂ ਹਨ।”
ਬੈਂਸ ਨੇ ਭਗਵੰਤ ਮਾਨ 'ਤੇ ਸਵਾਲਾਂ ਦੀ ਬਾਛੜ ਕਰਦਿਆਂ ਪੰਜ ਪ੍ਰਸ਼ਨ ਪੁੱਛੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਨੇ ਪੰਜਾਬੀ ਬੋਲੀ ਨੂੰ ਸਕੂਲਾਂ 'ਚ ਇਕ ਵਿਸ਼ੇ ਵੱਜੋਂ ਖਤਮ ਕਿਉਂ ਕੀਤਾ ਹੈ ਜਦਕਿ ਪੰਜਾਬ ਤੋਂ ਬਾਹਰ ਸਭ ਤੋਂ ਵੱਧ ਪੰਜਾਬੀਆਂ ਦੀ ਪ੍ਰਤੀਸ਼ਤ ਦਿੱਲੀ ਵਿਚ ਹੀ ਹੈ? ਅੱਜ ਤੱਕ ਪੰਜਾਬੀ ਨਾਲ ਉਹ ਨਹੀਂ ਹੋਇਆ ਜੋ ਕੇਜਰੀਵਾਲ ਨੇ ਕਰ ਦਿੱਤਾ ਹਾਲਾਂਕਿ ਦਿੱਲੀ 'ਚ ਪੰਜਾਬ ਬੋਲੀ ਨੂੰ ਦਹਾਕਿਆਂ ਤੋਂ ਸਰਕਾਰੀ ਤੌਰ ਤੇ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ। ਬੈਂਸ ਨੇ ਭਗਵੰਤ ਮਾਨ ਨੂੰ ਇਹ ਭੀ ਪੁੱਛਿਆ ਕਿ ਪੰਜਾਬ ਵਿਚ ਮੌਕਾ ਮੰਗਣ ਵਾਲੇ ਕੇਜਰੀਵਾਲ ਨੇ ਦਿੱਲੀ 'ਚ ਪੰਜਾਬੀਆਂ ਤੇ ਸਿੱਖਾਂ ਤੋਂ ਸਾਰੇ ਮੌਕੇ ਕਿਉਂ ਖੋਹ ਲਏ ਹਨ ? ਉੱਥੇ ਇਕ ਵੀ ਪੰਜਾਬੀ ਜਾਂ ਸਿੱਖ ਮੰਤਰੀ ਕਿਉਂ ਨਹੀਂ ਬਣਾਇਆ? ਕੇਜਰੀਵਾਲ ਨੇ ਦਿੱਲੀ 'ਚ ਇਕ ਵੀ ਚੇਅਰਮੈਨ, ਡਾਇਰੈਕਟਰ, ਜਾਂ ਇਕ ਵੀ ਅਫਸਰ ਤੱਕ ਕਿਉਂ ਨਹੀਂ ਲਾਇਆ? ਨਾ ਕੇਜਰੀਵਾਲ ਦਾ ਪ੍ਰਿੰਸੀਪਲ ਸਕੱਤਰ, ਨਾ ਮੁੱਖ ਸਕੱਤਰ, ਨਾ ਗ੍ਰਹਿ ਸਕੱਤਰ, ਨਾ ਸਿਹਤ ਸਕਤਰ , ਨਾ ਹੋਮ ਸਕਤਰ , ਨਾ ਫਾਈਨੈਂਸ , ਨਾ ਵਿਕਾਸ ਸਕੱਤਰ ਕੋਈ ਪੰਜਾਬੀ ਜਾਂ ਸਿੱਖ ਹੈ। ਕਿਉਂ ? ਕੀ ਉੱਥੇ ਪੰਜਾਬੀ ਜਾਂ ਸਿੱਖ ਅਫਸਰ ਜਾਂ ਲੀਡਰ ਨਹੀਂ ਲੱਭਦੇ ? ਬੈਂਸ ਨੇ ਇਹ ਵੀ ਪੁੱਛਿਆ ਕਿ ਦਸਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਆਸ਼ੀਰਵਾਦ ਪ੍ਰਾਪਤ ਮਾਰਸ਼ਲ ਖੇਡਾਂ ਨੂੰ ਦਿੱਲੀ ਸਰਕਾਰ ਵੱਲੋਂ ਪ੍ਰੋਫੈਸ਼ਨਲ ਕੋਰਸਾਂ ਤੇ ਨੌਕਰੀਆਂ 'ਚ ਰਾਖਵੇਂਕਰਣ ਲਈ ਖੇਡ ਵੱਜੋਂ ਮਾਨਤਾ ਦੇਣ ਤੋਂ ਲਗਾਤਾਰ ਇਨਕਾਰ ਕਿਉਂ ਕੀਤਾ। ਹਾਲਾਂਕਿ ਭਾਰਤ ਸਰਕਾਰ ਤੇ ਬਹੁਤੇ ਸੂਬਿਆਂ ਵੱਲੋਂ ਇਹ ਮਾਨਤਾ ਦਿੱਤੀ ਗਈ ਹੈ?
ਬੈਂਸ ਨੇ ਕਿਹਾ ਕਿ ਕੇਜਰੀਵਾਲ ਨੇ ਜਾਣਬੁਝ ਕੇ ਪੰਜਾਬੀ ਬੋਲੀ ਨੂੰ ਜ਼ਲੀਲ ਕਰਨ ਲਈ ਦਿੱਲੀ ਵਿਚ ਅਤਿ ਸਤਿਕਾਰਤ ਪੰਜਾਬੀ ਅਕੈਡਮੀ ਦਾ ਚੇਅਰਮੈਨ ਇਕ ਅਜਿਹਾ ਵਿਅਕਤੀ ਲਗਾਇਆ ਹੈ, ਜੋ ਨਾ ਪੰਜਾਬੀ ਹੈ ਅਤੇ ਨਾ ਹੀ ਉਸ ਨੂੰ ਪੰਜਾਬੀ ਬੋਲਣੀ, ਲਿਖਣੀ ਜਾਂ ਸਮਝ ਹੀ ਆਉਂਦੀ ਹੈ। ਉਹ ਪੰਜਾਬੀ ਦਾ ਲਿਖਾਰੀ ਵੀ ਨਹੀਂ ਹੈ। ਇਸ ਅਹੁਦੇ 'ਤੇ ਸੁਰਜੀਤ ਪਾਤਰ ਜਾਂ ਸਵਰਗੀ ਅਮ੍ਰਿਤਾ ਪ੍ਰੀਤਮਦੇ ਕੱਦ ਦੀ ਸਖਸ਼ੀਅਤ ਨੂੰ ਲਗਾਉਣਾ ਹੁੰਦਾ ਹੈ, ਪਰ ਜਿਸ ਨੁੰ ਲਗਾਇਆ ਹੈ ਉਸ ਨੂੰ ਤੋਂ ਪੰਜਾਬੀ ਵੀ ਨਹੀਂ ਆਉਂਦੀ ਤੇ ਨਾ ਹੀ ਉਹ ਪੰਜਾਬੀ ਹੀ ਹੈ।” ਇਹ ਸਭ ਕੁਝ ਹੁੰਦਾ ਦੇਖ ਕੇ ਵੀ ਭਗਵੰਤ ਮਾਨ ਜੀ, ਤੁਸੀਂ ਮੂਕ ਦਰਸ਼ਕ ਕਿਉਂ ਬਣੇ ਹੋਏ ਹੋ? ਪੰਜਾਬੀ ਮਾਂ ਬੋਲੀ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਤੇ ਉਸ ਦੇ ਬਦਲੇ ਵਿਚ ਤੁਸੀਂ ਗੁਰੁ ਸਾਹਿਬਾਨ ਵੱਲੋਂ ਬਖਸ਼ੀ ਮਾਂਬੋਲੀ ਨੂੰ ਇਹ ਜ਼ਲਾਲਤ ਦੇਖ ਕੇ ਐਨੇਂ ਖਾਮੋਸ਼ ਕਿਉਂ ਹੋ ? ਕੀ ਇਨ੍ਹਾਂ ਨੇ ਤਹਾਡੀ ਕਾਲਾਕਾਰ ਵਾਲੀ ਜ਼ਮੀਰ ਭੀ ਖਰੀਦ ਲਈਹੈ? ”ਬੈਂਸ਼ ਨੇ ਇਹ ਵੀ ਜਾਨਣਾ ਚਾਹਿਆ ਕਿ ਸ. ਦੇਵਿੰਦਰ ਪਾਲ ਸਿੰਘ ਭੁੱਲਰ ਬਾਰੇ ਕੇਜਰੀ ਵਾਲੇ ਦੇ ਚਿੱਟੇ ਦਿਨ ਬੋਲੇ ਗਏ ਝੂਠ ਨੰਗੇ ਹੋਣ ਤੋਂ ਬਾਅਦ ਭੀ ਤੁਹਾਡੀਜ਼ਮੀਰ ਨੂੰ ਕੋਈ ਸੱਟ ਨਹੀਂ ਵੱਜੀ? ਤੁਸੀਂ ਤਾਂ ਹਾੜੇ ਕੱਢ ਰਹੇ ਹੋ ਕਿ ਤਹਾਡੇ ਤੋਂ ਸ ਭੁਲਰ ਬਾਰੇ ਕੋਈ ਸਵਾਲ ਹੀ ਨਾ ਪੁੱਛੇ ਕਿਉਂਕਿ ਇਸ ਤੇ ਕੇਜਰੀਵਾਲ ਨਰਾਜ਼ ਹੋ ਜਾਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।