ਸ਼ਰਾਰਤੀ ਅਨਸਰਾਂ ਨੇ ਪਾੜੇ ਗੁਰਬਾਣੀ ਲਿਖਤ ਪੋਸਟਰ, ਸਿੱਖ ਸੰਗਤਾਂ ''ਚ ਭਾਰੀ ਰੋਸ

04/24/2019 4:17:28 PM

ਫਿਰੋਜ਼ਪੁਰ (ਭੁੱਲਰ, ਸੋਨੂੰ, ਕੁਮਾਰ) – ਸ਼ਹਿਰ ਦੇ ਬਾਂਸੀ ਗੇਟ ਸਥਿਤ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਸਾਹਿਬ 'ਚ ਕੁਝ ਦਿਨ ਪਹਿਲਾਂ ਗੁਰਬਾਣੀ ਲਿਖਤ ਪੋਸਟਰਾਂ ਨੂੰ ਫਾੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਢਿੱਲੀ ਕਾਰਗੁਜ਼ਾਰੀ ਖਿਲਾਫ ਸਿੱਖ ਸਟੂਡੈਂਟਸ ਫੈੱਡਰੇਸ਼ਨ 'ਚ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਏਕਨੂਰ ਖਾਲਸਾ ਫੌਜ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ 'ਚ ਅਸਫਲ ਰਹਿਣ ਵਾਲੇ ਸਾਰੇ ਸਬੂਤ ਸੀ. ਸੀ. ਟੀ. ਵੀ. ਕੈਮਰਿਆਂ 'ਚ ਮੌਜੂਦ ਹਨ, ਜਿਸ ਦੇ ਬਾਵਜੂਦ ਪੁਲਸ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੁਲਸ ਦੀ ਇਸ ਢਿੱਲੀ ਕਾਰਵਾਈ ਸਬੰਧੀ ਗ੍ਰਹਿ ਵਿਭਾਗ, ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਸਾਹਿਬ ਦੇ ਨਾਂ ਮੰਗ-ਪੱਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਬਾਬਾ ਸਤਨਾਮ ਸਿੰਘ, ਭਾਈ ਜਸਪਾਲ ਸਿੰਘ, ਲਖਵੀਰ ਸਿੰਘ ਮਹਾਲਮ, ਸਵਰਨ ਸਿੰਘ, ਅਮਰੀਕ ਸਿੰਘ, ਭਗਵਾਨ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਗਗਨਦੀਪ ਸਿੰਘ ਚਾਵਲਾ ਆਦਿ ਹਾਜ਼ਰ ਸਨ।


rajwinder kaur

Content Editor

Related News