ਆਰਮੀ ਹੈੱਡ-ਕੁਆਰਟਰ 'ਚ ਗੋਲੀ ਲੱਗਣ ਨਾਲ ਜਵਾਨ ਦੀ ਮੌਤ
Thursday, Dec 12, 2019 - 10:52 PM (IST)

ਨਾਭਾ, (ਜੈਨ)- ਆਰਮੀ ਹੈੱਡ-ਕੁਆਰਟਰ 'ਚ ਅੱਜ ਸ਼ਾਮ ਇਕ ਨਾਇਬ ਸੂਬੇਦਾਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਾਇਬ ਸੂਬੇਦਾਰ ਵਿਜੇ ਸਿੰਘ (41) ਦੀ ਗੋਲੀ ਲੱਗਣ ਨਾਲ ਸ਼ੱਕੀ ਹਾਲਤ 'ਚ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਗੰਭੀਰ ਹਾਲਤ 'ਚ ਫੌਜੀ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਸਾਡੇ ਕੋਲ ਅਜੇ ਤੱਕ ਆਰਮੀ ਹੈੱਡ-ਕੁਆਰਟਰ ਤੋਂ ਕੋਈ ਸੂਚਨਾ ਨਹੀਂ ਆਈ ਹੈ।