ਸਰਕਾਰੀ ਸਕੂਲ ਦੇ ਬੋਰਡ ''ਤੇ ਸ਼ਹੀਦ ਊਧਮ ਸਿੰਘ ਦਾ ਨਾਂ ਹਟਾਉਣ ''ਤੇ ਲੋਕਾਂ ''ਚ ਰੋਸ

Friday, Jun 19, 2020 - 01:08 AM (IST)

ਸਰਕਾਰੀ ਸਕੂਲ ਦੇ ਬੋਰਡ ''ਤੇ ਸ਼ਹੀਦ ਊਧਮ ਸਿੰਘ ਦਾ ਨਾਂ ਹਟਾਉਣ ''ਤੇ ਲੋਕਾਂ ''ਚ ਰੋਸ

ਸੁਨਾਮ ਊਧਮ ਸਿੰਘ ਵਾਲਾ,(ਬਾਂਸਲ) : ਸਥਾਨਕ ਸ਼ਹਿਰ ਦੇ ਦੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਉਨ੍ਹਾਂ ਦੇ ਮੁੱਖ ਬੋਰਡਾਂ ਤੋਂ ਸ਼ਹੀਦ ਉੱਧਮ ਸਿੰਘ ਦਾ ਨਾਂ ਹਟਾਉਣ ਨੂੰ ਲੈ ਕੇ ਲੋਕਾਂ ਅਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ।  ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰ ਹਰਪਾਲ ਸਿੰਘ ਅਤੇ ਸਮਾਜ ਸੇਵੀ ਕੁਲਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਉੱਧਮ ਸਿੰਘ ਦਾ ਨਾਂ ਦੋਵੇਂ ਸਕੂਲਾਂ ਦੇ ਮੁੱਖ ਬੋਰਡਾਂ 'ਤੇ ਸੀ ਅਤੇ ਇਹ ਹਟਾ ਦਿੱਤਾ ਗਿਆ ਹੈ, ਉਨ੍ਹਾਂ ਦੀ ਮੰਗ ਹੈ ਕਿ ਇਸ ਨੂੰ ਜਲਦ ਤੋਂ ਜਲਦ ਇਨ੍ਹਾਂ ਨੂੰ ਦੁਬਾਰਾ ਲਿਖਿਆ ਜਾਵੇ। 

ਇਸ ਮੌਕੇ ਸਕੂਲ ਪ੍ਰਿੰਸੀਪਲ ਦਿਨੇਸ਼ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਪੇਂਟਰ ਦੀ ਗਲਤੀ ਦੀ ਵਜ੍ਹਾ ਤੋਂ ਹੋਇਆ ਹੈ, ਉਹ ਜਲਦ ਹੀ ਇਸ ਨਾਮ ਨੂੰ ਸਹੀ ਕਰਵਾ ਦੇਣਗੇ। ਮੈਡਮ ਦਾਮਨ ਥਿੰਦ ਬਾਜਵਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਨਾਂ ਕਿਸੇ ਵੀ ਸੰਸਥਾ ਨੂੰ ਹਟਾਉਣ ਨਹੀਂ ਦਿੱਤਾ ਜਾਵੇਗਾ। ਕਾਂਗਰਸ ਸਰਕਾਰ ਵੱਲੋਂ ਸਦਾ ਸ਼ਹੀਦਾਂ ਦਾ ਸਨਮਾਨ ਕੀਤਾ ਗਿਆ ਹੈ ਅਤੇ ਕਰਦੇ ਰਹਿਣਗੇ, ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਨੂੰ ਲੈ ਕੇ ਗੱਲਬਾਤ ਹੋ ਚੁੱਕੀ ਹੈ ਅਤੇ ਜਲਦ ਹੀ ਇਨ੍ਹਾਂ ਬੋਰਡਾਂ 'ਤੇ ਸ਼ਹੀਦ ਊਧਮ ਸਿੰਘ ਜੀ ਦਾ ਨਾ ਲਿਖਿਆ ਜਾਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਵਾਰ-ਵਾਰ ਇਹੀ ਸੋਚਦੇ ਹਨ ਕਿ ਸ਼ਹੀਦ ਉਧਮ ਸਿੰਘ ਜੀ ਦੇ ਨਾਂ 'ਤੇ ਕੀ ਕੁਝ ਬਣਾਇਆ ਜਾਵੇ ਅਤੇ ਉਨ੍ਹਾਂ ਦੇ ਹੁੰਦੇ ਇਹ ਬਰਦਾਸ਼ਤ ਨਹੀਂ ਹੋਵੇਗਾ।


author

Deepak Kumar

Content Editor

Related News