ਮਾਮਲਾ ਡਾਕਟਰ ਦੀ ਕੁੱਟਮਾਰ ਦਾ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਬੰਦ

06/17/2019 11:22:52 AM

ਪਟਿਆਲਾ (ਪੰਜੌਲਾ) - ਕੁਝ ਦਿਨ ਪਹਿਲਾਂ ਕੋਲਕਾਤਾ 'ਚ ਜੂਨੀਅਰ ਡਾਕਟਰ ਦੀ ਹੋਈ ਕੁੱਟਮਾਰ ਕਰਨ ਦੇ ਵਿਰੋਧ 'ਚ ਅੱਜ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸੱਦੇ 'ਤੇ ਪਟਿਆਲਾ 'ਚ ਸਾਰੇ ਡਾਕਟਰਾਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ। ਡਾਕਟਰਾਂ ਵਲੋਂ ਕੀਤੀ ਗਈ ਹੜਤਾਲ ਕਾਰਨ ਸਵੇਰੇ ਤੋਂ ਹੀ ਸਮੂਚੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਲੈੱਬ ਅਤੇ ਨਰਸਿੰਗ ਹੋਮ ਬੰਦ ਰੱਖੇ ਗਏ ਹਨ, ਜਿਸ ਕਾਰਨ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਜਾਣਕਾਰੀ ਅਨੁਸਾਰ ਜਿਹੜੇ ਲੋਕਾਂ ਨੇ ਇਲਾਜ ਕਰਵਾਉਣ ਲਈ ਡਾਕਟਰਾਂ ਤੋਂ ਪਹਿਲਾਂ ਤੋਂ ਹੀ ਸਮਾਂ ਲਿਆ ਹੋਇਆ ਹੈ, ਉਕਤ ਲੋਕ ਵੀ ਖਜਲ-ਖੁਆਰ ਹੋ ਕੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹਨ। ਪੱਛਮੀ ਬੰਗਾਲ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਡਾਕਟਰਾਂ, ਨਰਸਾਂ ਅਤੇ ਪੈਰਾਮਿਲਟਰੀ ਸਟਾਫ ਨੇ ਮੰਗ ਕੀਤੀ ਕਿ ਜਿਨ੍ਹਾਂ ਦੋਸ਼ੀਆਂ ਵਲੋਂ ਡਾਕਟਰ ਦੀ ਕੁੱਟਮਾਰ ਕੀਤੀ ਗਈ ਹੈ, ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।


rajwinder kaur

Content Editor

Related News