ਬੀ.ਐੱਸ.ਸੀ. ਐਗਰੀਕਲਚਰ ਅਤੇ ਪੀ.ਜੀ.ਡੀ.ਸੀ.ਏ ''ਚ ਸਰਕਾਰੀ ਕਾਲਜ ਦੇ ਨਤੀਜੇ ਰਹੇ ਸ਼ਾਨਦਾਰ

05/27/2018 7:09:53 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਦਰਦੀ) : ਪ੍ਰਿੰਸੀਪਲ ਸ਼੍ਰੀਮਤੀ ਮੰਜੂ ਵਾਲੀਆ ਦੀ ਯੋਗ ਅਗਵਾਈ ਹੇਠ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋ ਬੀ. ਐੱਸ. ਸੀ. ਐਗਰੀਕਲਚਰ ਸਮੈਸਟਰ ਪਹਿਲਾ ਦੇ ਐਲਾਨੇ ਨਤੀਜਿਆ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਕਤ ਜਾਣਕਾਰੀ ਦਿੰਦਿਆਂ ਪ੍ਰੋ. ਆਰ. ਡੀ. ਬਾਂਸਲ ਨੇ ਦੱਸਿਆ ਕਿ ਰਵੀ ਕੰਬੋਜ਼ ਨੇ 600 'ਚੋਂ 457, ਯੁੱਗਪਲਟ ਸਿੰਘ ਨੇ 426 ਅਤੇ ਹਰਪ੍ਰੀਤ ਸਿੰਘ ਨੇ 416 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। 
ਇਸੇ ਤਰਾਂ ਪੀ. ਜੀ. ਡੀ. ਸੀ. ਏ. ਪਹਿਲੇ ਸਮੈਸਟਰ ਵਿਚ ਰੁਪਿੰਦਰਪਾਲ ਕੌਰ ਅਤੇ ਮਨਜਿੰਦਰ ਕੌਰ ਨੇ 450 'ਚੋਂ 346-346 ਅਤੇ ਉਪਾਸਨਾ ਰਾਣੀ ਨੇ 342 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮੰਜੂ ਵਾਲੀਆ, ਵਾਈਸ ਪ੍ਰਿੰਸੀਪਲ ਮੈਡਮ ਮਰਿਦੂਲਾ ਸਿੰਗਲਾ, ਪ੍ਰੋ. ਕ੍ਰਿਸ਼ਨ ਚੰਦ ਮਿੱਤਲ, ਮੈਡਮ ਸਤਵੰਤ ਕੌਰ, ਕੰਪਿਊਟਰ ਵਿਭਾਗ ਦੇ ਅਧਿਆਪਕ ਪ੍ਰੋ. ਗੁਰਸੇਵਕ ਸਿੰਘ, ਪ੍ਰੋ. ਦੀਪਕ ਧਵਨ, ਪ੍ਰੋ. ਰਾਜਵੀਰ ਕੌਰ,  ਪ੍ਰੋ. ਹੀਨਾ ਅਤੇ ਖੇਤੀਬਾੜੀ ਵਿਭਾਗ ਦੇ ਪ੍ਰੋ. ਹਰਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।    


Related News