‘ਸਰਕਾਰ ਨੇ ਹੁਣ ਤੱਕ 110934 ਲੱਖ ਰੁਪਏ ਦੇ ਝੋਨੇ ਦੀ ਕੀਤੀ ਖਰੀਦ’

01/27/2021 2:47:49 PM

ਜੈਤੋ (ਰਘੂਨੰਦਨ ਪਰਾਸ਼ਰ): ਸਾਉਣੀ ਸੀਜ਼ਨ 2020-21 ਲਈ ਝੋਨੇ ਦੀ ਖ਼ਰੀਦ ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਅਸਾਮ, ਕਰਨਾਟਕ ਅਤੇ ਪੱਛਮੀ ਬੰਗਾਲ ਰਾਜਾਂ ਵਿਚ 25 ਜਨਵਰੀ ਤੱਕ 587.57 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ ਕੀਤੀ ਗਈ ਹੈ।  ਜਦੋਂ ਕਿ ਪਿਛਲੇ ਸਾਲ ਇਸ ਮਿਆਦ ਦੌਰਾਨ  448.49 ਲੱਖ ਮੀਟ੍ਰਿਕ ਟਨ ਖਰੀਦਿਆ ਗਿਆ ਸੀ। ਇਸ ਸਾਲ ਖਰੀਦ ਵਿੱਚ 20.28 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਸਾਲ ਹੋਈ ਕੁੱਲ ਖਰੀਦਾਂ  'ਚੋਂ ਪੰਜਾਬ ਨੇ ਇਕੱਲੇ 202.77 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜੋ ਕੁੱਲ ਖਰੀਦ ਦਾ 34.51 ਫੀਸਦੀ  ਹੈ।

ਖੇਤੀਬਾੜੀ ਮੰਤਰਾਲਾ ਦੇ ਇਕ ਬਿਆਨ ਅਨੁਸਾਰ ਸਾਉਣੀ ਦੀਆਂ ਫਸਲਾਂ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ।ਐੱਮ.ਐੱਸ.ਪੀ.'ਤੇ 110934.02 ਲੱਖ ਰੁਪਏ ਦੇ ਝੋਨੇ ਦੀ ਖ਼ਰੀਦ ਕਰਕੇ ਦੇਸ਼ ਦੇ ਲਗਭਗ 84.71 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਹੈ।

ਮੰਤਰਾਲਾ ਅਨੁਸਾਰ 25 ਜਨਵਰੀ ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ ਘੱਟੋ - ਘੱਟ ਸਮਰਥਨ ਮੁੱਲ 'ਤੇ 3,01,124.83 ਮੀਟ੍ਰਿਕ ਟਨ ਮੂੰਗ, ਉੜ, ਤੂਰ ਅਤੇ ਸੋਇਆਬੀਨ ਦੀ ਖਰੀਦ ਕੀਤੀ ਹੈ, ਜੋ ਕਿ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੇ ਕਿਸਾਨਾਂ ਨੂੰ 1622.29 ਲੱਖ ਰੁਪਏ ਦਾ ਲਾਭ ਹੋਇਆ ਹੈ।  ਇਸ ਦੇ ਨਾਲ ਹੀ, ਸਰਕਾਰ ਨੇ ਕੋਪਰਾ ਬਾਰਾਮਾਸੀ  ਫਸਲ ਦਾ 5089 ਮੀਟ੍ਰਿਕ ਟਨ ਐੱਮ.ਐੱਸ.ਪੀ .ਤੇ  ਖ਼ਰੀਦ ਕੀਤੀ ਹੈ ।ਇਸ ਦੇ ਨਾਲ 3961 ਕਿਸਾਨਾਂ ਨੂੰ  ਫਾਇਦਾ ਹੋਇਆ ਹੈ। ਇਸ ਖ਼ਰੀਦ ਤੇ 5240 ਲੱਖ ਰੁਪਏ ਖਰਚ ਕੀਤੇ ਗਏ ਹਨ।


Shyna

Content Editor

Related News