ਦੁਕਾਨ ''ਚ ਦਾਖ਼ਲ ਹੋ ਕੇ ਵਿਅਕਤੀ ਦੀ ਕੀਤੀ ਕੁੱਟਮਾਰ, 2 ਲੱਖ 30 ਹਜ਼ਾਰ ਰੁਪਏ ਦਾ ਸਾਮਾਨ ਕੀਤਾ ਚੋਰੀ

Sunday, Jul 28, 2024 - 05:21 PM (IST)

ਦੁਕਾਨ ''ਚ ਦਾਖ਼ਲ ਹੋ ਕੇ ਵਿਅਕਤੀ ਦੀ ਕੀਤੀ ਕੁੱਟਮਾਰ, 2 ਲੱਖ 30 ਹਜ਼ਾਰ ਰੁਪਏ ਦਾ ਸਾਮਾਨ ਕੀਤਾ ਚੋਰੀ

ਜਲਾਲਾਬਾਦ (ਬਜਾਜ) -ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਗਾਂਧੀ ਨਗਰ ਜਲਾਲਾਬਾਦ ਸ਼ਹਿਰ ਵਿਚ ਦੁਕਾਨ ਵਿਚ ਆ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ, ਸੋਨੇ ਦੇ ਗਹਿਣੇ ਅਤੇ 82 ਹਜ਼ਾਰ ਰੁਪਏ ਨਕਦੀ ਚੋਰੀ ਕਰਨ ਦੇ ਦੋਸ਼ 'ਚ 6 ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਦੱਈ ਚਿਮਨ ਲਾਲ ਪੁੱਤਰ ਹਾਕਮ ਚੰਦ ਵਾਸੀ ਚੱਕ ਕਬਰ ਵਾਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਮੇਰੀ ਪਤਨੀ ਸੀਮਾ ਰਾਣੀ ਨਾਲ ਅਣਬਣ ਹੋਣ ਕਰਕੇ ਉਹ (ਮੁਦੱਈ) ਜਸਵੀਰ ਕੌਰ ਨਾਲ ਰਿਲੈਸ਼ਨਸ਼ਿਪ ਵਿਚ ਸੀ, ਜਿਸ ਰੰਜਿਸ਼ ਕਰਕੇ ਗੁਰਾਦਿੱਤਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਝੋਕ ਨੰਦ ਸਿੰਘ ਵਾਲਾ, ਸੁਭਾਸ਼ ਚੰਦ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾਵਾਲੀ, ਅਸ਼ੋਕ ਕੁਮਾਰ ਪੁੱਤਰ ਭਗਵਾਨ ਚੰਦ ਪੁੱਤਰ ਭਗਵਾਨ ਦਾਸ ਵਾਸੀ ਲੱਖੋਕੇ, ਮਿੰਟੂ ਪੁੱਤਰ ਭਗਵਾਨ ਦਾਸ ਵਾਸੀ ਲੱਖੋਕੇ, ਸੀਮਾ ਰਾਣੀ ਪੁੱਤਰ ਸੁਭਾਸ਼ ਚੰਦਰ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਦੀ (ਮੁਦੱਈ) ਦੁਕਾਨ ਅੰਦਰ ਵੜ ਕੇ ਕੁੱਟਮਾਰ ਕੀਤੀ ਅਤੇ ਦੁਕਾਨ 'ਚੋਂ ਇਕ ਚੈਨ ਸੋਨਾ, ਲੇਡੀ ਟੋਪਸ, 2 ਸ਼ਾਪ ਅਤੇ 82 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ ਹਨ, ਜਿਸ ਦੀ ਕੀਮਤ ਕਰੀਬ 2 ਲੱਖ 30 ਹਜ਼ਾਰ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪੁਲਸ ਸਟੇਸ਼ਨ 'ਚ ਦਾਖ਼ਲ ਹੋ ਕੇ ਚੌਂਕੀ ਇੰਚਾਰਜ ਮੁਨਸ਼ੀ ਤੇ ਕਾਂਸਟੇਬਲ 'ਤੇ ਕੀਤਾ ਹਮਲਾ
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਗਵਾਨ ਦਾਸ ਨੇ ਦੱਸਿਆ ਕਿ ਮੁਦੱਈ ਚਿਮਨ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 110 ਮਿਤੀ 27-07-2024 ਨੂੰ ਧਾਰਾ 454,380 ਆਈ. ਪੀ. ਸੀ. ਤਹਿਤ ਗੁਰਦਿੱਤਾ ਸਿੰਘ, ਸੁਭਾਸ਼ ਚੰਦ, ਅਸ਼ੋਕ ਕੁਮਾਰ, ਮਿੰਟੂ, ਸੀਮਾ ਰਾਣੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਰਜਿਸਟਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News