ਮਹਿਲਾਵਾਂ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲਾ ਕਾਬੂ

Monday, Jan 21, 2019 - 04:27 AM (IST)

ਮਹਿਲਾਵਾਂ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲਾ ਕਾਬੂ

ਨਾਭਾ, (ਜੈਨ)- ਕੋਤਵਾਲੀ ਪੁਲਸ ਨੇ ਸ਼ਹਿਰ ਵਿਚ ਦਹਿਸ਼ਤ ਪੈਦਾ ਕਰਨ ਵਾਲੇ ਚੇਨ ਸਨੈਚਰ ਗੁਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸਾਲੂਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੈੱਸ. ਐੈੱਚ. ਓ. ਗੁਰਮੀਤ ਸਿੰਘ ਅਨੁਸਾਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਇਸ 28 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 
ਪੁਲਸ ਜਾਂਚ ਵਿਚ ਇਸ ਨੌਜਵਾਨ ਨੇ ਕਬੂਲ ਕੀਤਾ ਕਿ  ਉਸ ਨੇ 24 ਦਸੰਬਰ ਨੂੰ ਮਾਧੁਰੀ ਸਿੰਘ ਪਤਨੀ ਪ੍ਰਦੀਪ ਕੁਮਾਰ ਵਾਸੀ ਪਾਂਡੂਸਰ ਮੁਹੱਲਾ 15 ਜਨਵਰੀ ਨੂੰ ਰਾਜ ਰਾਣੀ ਪਤਨੀ ਸਤਪਾਲ, 7 ਦਸੰਬਰ ਨੂੰ ਜਸਪਾਲ ਕਾਲੋਨੀ ਵਿਚ ਅਤੇ 27 ਦਸੰਬਰ ਨੂੰ ਜੱਟਾਂ ਵਾਲਾ ਬਾਂਸ ਵਿਖੇ ਇਕ ਮਹਿਲਾ ਦੀਅਾਂ ਸੋਨੇ ਦੀਆਂ ਵਾਲੀਆਂ ਖੋਹੀਆਂ ਸਨ। ਐੈੱਸ. ਐੈੱਚ. ਓ. ਅਨੁਸਾਰ 4 ਵਾਰਦਾਤਾਂ ਕਰਨ ਵਾਲੇ ਇਸ ਨੌਜਵਾਨ ਨੂੰ ਡੂੰਘਾਈ ਨਾਲ ਪੁੱਛਗਿੱਛ ਹੋ ਰਹੀ ਹੈ। ਰਿਮਾਂਡ ਵਿਚ ਸਨੀਸਨੀਖੇਜ਼ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ।


Related News