ਸੋਸ਼ਲ ਸਾਈਟ 'ਤੇ ਇਤਰਾਜ਼ਯੋਗ ਟਿੱਪਣੀ ਨਾਲ ਪਾਇਆ ਕੁੜੀ ਦਾ ਮੋਬਾਈਲ ਨੰਬਰ

05/25/2020 5:05:10 PM

ਲੁਧਿਆਣਾ (ਜ.ਬ) : 23 ਸਾਲਾ ਇਕ ਕੁੜੀ ਦਾ ਮੋਬਾਈਲ ਨੰਬਰ ਸੋਸ਼ਲ ਸਾਈਟ 'ਤੇ ਇਤਰਾਜ਼ਯੋਗ ਟਿੱਪਣੀ ਲਿਖ ਕੇ ਪਾ ਦਿੱਤਾ। ਮੋਬਾਇਲ 'ਤੇ ਅੱਧੀ ਰਾਤ ਅਸ਼ਲੀਲ ਕਾਲਸ ਅਤੇ ਮੈਸੇਜ ਆਉਣ ਸ਼ੁਰੂ ਹੋ ਗਏ। ਉਕਤ ਕੁੜੀ ਨੇ ਇਸ ਸਬੰਧ 'ਚ ਪੁਲਸ ਕੋਲ ਸ਼ਿਕਾਇਤ ਕੀਤੀ ਪਰ ਇੰਨੇ ਕੁ ਇਨਸਾਫ ਲਈ ਇਕ ਸਾਲ ਤੱਕ ਮਾਨਸਿਕ ਪੀੜਾ ਝੱਲਣੀ ਪਈ। ਇਸ ਦੌਰਾਨ ਥਾਣੇ ਦੇ ਦਰਜਨਾਂ ਚੱਕਰ ਲਾਏ ਗਏ। ਹੁਣ ਕਿਤੇ ਜਾ ਕੇ ਉਸ ਦੀ ਸਾਥੀ ਅਤੇ ਉਸ ਦੇ ਦੋਸਤ 'ਤੇ ਆਈ. ਟੀ. ਐਕਟ 66 (ਡੀ) ਅਤੇ 120ਬੀ ਅਧੀਨ ਸਲੇਮ ਟਾਬਰੀ ਥਾਣੇ 'ਚ ਕੇਸ ਦਰਜ ਹੋਇਆ ਹੈ।

ਪੀੜਤਾ ਜਲੰਧਰ ਬਾਈਪਾਸ ਨੇੜੇ ਆਕਾਸ਼ ਨਗਰ ਦੀ ਰਹਿਣ ਵਾਲੀ ਹੈ। ਉਕਤ ਕੁੜੀ ਸਰਾਭਾ ਨਗਰ 'ਚ ਫਲੈਮਜ਼ ਮਾਲ ਨੇੜੇ ਸੈਲੂਨ 'ਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੀ ਸੀ, ਕਿਸੇ ਕਾਰਨਾਂ ਤੋਂ ਕੁੜੀ ਨੇ ਨੌਕਰੀ ਛੱਡ ਦਿੱਤੀ ਸੀ। ਇਸ ਦੌਰਾਨ ਉਸ ਦੇ ਮੋਬਾਈਲ 'ਤੇ ਅਸ਼ਲੀਲ ਮੈਸੇਜ ਅਤੇ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੀ ਛਾਣਬੀਨ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਪੂਜਾ ਗੁਪਤਾ ਨਾਂ ਦੀ ਲੜਕੀ ਦੀ ਫੇਸਬੁੱਕ ਆਈ. ਡੀ. 'ਤੇ ਉਸ ਦਾ ਮੋਬਾਈਲ ਨੰਬਰ ਪਾਇਆ ਹੋਇਆ ਹੈ। ਇਨਸਾਫ ਪਾਉਣ ਲਈ ਸਾਰੇ ਸਬੂਤਾਂ ਨਾਲ ਇਕ ਦਰਖ਼ਾਸਤ ਦੇ ਕੇ ਪਿਛਲੇ ਸਾਲ 21 ਮਈ ਨੂੰ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ੀ ਹੋਈ। ਜਾਂਚ ਦੀ ਜ਼ਿੰਮੇਵਾਰੀ ਸਾਈਬਰ ਸੈੱਲ ਨੂੰ ਸੌਂਪੀ ਗਈ। ਉਹ ਲਗਾਤਾਰ ਸੈੱਲ ਦੇ ਚੱਕਰ ਲਗਾਉਂਦੀ ਰਹੀ ਪਰ ਕਾਰਵਾਈ ਦੇ ਨਾਂ 'ਤੇ ਪੁਲਸ ਦਾ ਰਵੱਈਆ ਬੇਹੱਦ ਉਦਾਸੀਨ ਰਿਹਾ। ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸ਼ਿਕਾਇਤ ਦੀ ਪੈਰਵੀ ਕਰਦੀ ਰਹੀ। ਸਥਾਨਕ ਪੁਲਸ ਦਾ ਰਵੱਈਆ ਦੇਖ ਕੇ ਫਰਵਰੀ ਮਹੀਨੇ 'ਚ ਚੰਡੀਗੜ੍ਹ ਦਾ ਰੁਖ ਕੀਤਾ। ਉਸ ਦਿਨ ਡੀ. ਜੀ . ਪੀ. ਦਫਤਰ 'ਚ ਉਪਲੱਬਧ ਨਹੀਂ ਸਨ। ਉਸ ਨੇ ਏ. ਡੀ. ਪੀ. ਦੇ ਸਾਹਮਣੇ ਦੁੱਖੜਾ ਸੁਣਾਇਆ। ਹੱਥ ਨਾਲ ਦਰਖ਼ਾਸਤ ਲਿਖ ਕੇ ਦਿੱਤੀ। ਇਸ 'ਤੇ ਉਨ੍ਹਾਂ ਨੇ ਲੁਧਿਆਣਾ ਪੁਲਸ ਨੂੰ 15 ਦਿਨਾਂ ਦੇ ਅੰਦਰ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਪਰ ਬਾਵਜੂਦ ਇਸ ਦੇ ਸਥਾਨਕ ਪੁਲਸ ਨੇ ਕੇਸ ਦਰਜ ਕਰਨ ਵਿਚ 4 ਮਹੀਨੇ ਲਗਾ ਦਿੱਤੇ।

ਨਹੀਂ ਜਾਣਦੀ ਦੋਸ਼ੀਆਂ ਨੇ ਇਸ ਤਰ੍ਹਾਂ ਕਿਉਂ ਕੀਤਾ
ਪੀੜਤਾ ਨੇ ਦੱਸਿਆ ਕਿ ਉਹ ਸੈਲੂਨ 'ਚ ਮੈਨੇਜਰ ਸੀ। ਉਸ 'ਚ ਹੈਬੋਵਾਲ ਦੀ ਚਾਂਦ ਕਾਲੋਨੀ ਦੀ ਮਧੂ ਗੁਪਤਾ ਕੰਮ ਕਰਦੀ ਸੀ। ਜਿਸ ਦੀ ਫੇਸਬੁਕ ਆਈ. ਡੀ. 'ਤੇ ਉਸ ਦਾ ਮੋਬਾਈਲ ਨੰਬਰ ਪਾਇਆ ਗਿਆ ਸੀ, ਉਸ 'ਤੇ ਮਧੂ ਦੀ ਫੋਟੋ ਸੀ। ਉਸ ਨੂੰ ਬਾਅਦ ਵਿਚ ਇਹ ਪਤਾ ਲੱਗਾ ਕਿ ਮਧੂ ਦਾ ਨਾਂ ਪੂਜਾ ਹੈ। ਇਸ ਤੋਂ ਪਹਿਲਾਂ ਉਸ ਨੇ ਮਧੂ ਨਾਲ ਗੱਲ ਵੀ ਕੀਤੀ ਸੀ ਪਰ ਮਧੂ ਨੇ ਉਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸ਼ਿਕਾਇਤ ਵਾਪਸ ਲੈਣ ਦਾ ਵੀ ਦਬਾਅ ਬਣਾਇਆ ਸੀ। ਜਦ ਉਸ ਨੇ ਸ਼ਿਕਾਇਤ ਵਾਪਸ ਨਾ ਲਈ ਤਾਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਉਸ ਨੂੰ ਅੰਤਰੀਕਸ਼ ਯਾਦਵ ਦੇ ਬਾਰੇ ਪਤਾ ਲੱਗਾ। ਉਹ ਮਧੂ ਦੇ ਘਰ ਦੇ ਕੋਲ ਰਹਿੰਦਾ ਹੈ ਅਤੇ ਉਸ ਦਾ ਦੋਸਤ ਵੀ ਹੈ। ਉਸ ਦਾ ਦੋਸ਼ ਹੈ ਕਿ ਯਾਦਵ ਨੇ ਮਧੂ ਦੇ ਕਹਿਣ 'ਤੇ ਕਥਿਤ ਤੌਰ 'ਤੇ ਉਸ ਦਾ ਮੋਬਾਈਲ ਨੰਬਰ ਫੇਸਬੁਕ ਆਈ. ਡੀ. 'ਤੇ ਪਾਇਆ ਸੀ। ਪੀੜਤਾ ਦਾ ਕਹਿਣਾ ਹੈ ਕਿ ਉਸ ਦੀ ਮਧੂ ਜਾਂ ਅੰਤਰੀਕਸ਼ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਖੁਦ ਨਹੀਂ ਜਾਣਦੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ।


Anuradha

Content Editor

Related News