ਪੇਪਰ ਚੰਗਾ ਨਾ ਹੋਇਆ ਤਾਂ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਕਮਰੇ ਦਾ ਦਰਵਾਜ਼ਾ ਖੁੱਲ੍ਹਣ 'ਤੇ ਉੱਡੇ ਸਭ ਦੇ ਹੋਸ਼

Friday, Dec 15, 2023 - 10:20 PM (IST)

ਪੇਪਰ ਚੰਗਾ ਨਾ ਹੋਇਆ ਤਾਂ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਕਮਰੇ ਦਾ ਦਰਵਾਜ਼ਾ ਖੁੱਲ੍ਹਣ 'ਤੇ ਉੱਡੇ ਸਭ ਦੇ ਹੋਸ਼

ਲੁਧਿਆਣਾ (ਤਰੁਣ)- ਥਾਣਾ ਡਵੀਜ਼ਨ ਨੰ.3 ਦੇ ਇਲਾਕੇ ਪੁਰਾਣੀ ਮਾਧੋਪੁਰੀ ਸਥਿਤ ਇਕ ਘਰ ਵਿਚ 20 ਸਾਲਾ ਕੁੜੀ ਵੱਲੋਂ ਪੇਪਰ ਵਧੀਆ ਨਾ ਹੋਣ ਕਾਰਨ ਖ਼ੌਫ਼ਨਾਕ ਕਦਮ ਚੁੱਕ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੇਪਰ ਵਧੀਆ ਨਾ ਹੋਣ ਕਾਰਨ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

ਜਾਣਕਾਰੀ ਮੁਤਾਬਕ ਕੁੜੀ ਪੇਪਰ ਪਾ ਕੇ ਘਰ ਪਰਤੀ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪੇਪਰ ਵਧੀਆ ਨਹੀਂ ਹੋਇਆ ਤੇ ਉਹ ਆਪਣੇ ਕਮਰੇ 'ਚ ਚਲੀ ਗਈ। ਇਸ ਤੋਂ ਬਾਅਦ ਜਦੋਂ ਥੋੜ੍ਹੀ ਦੇਰ ਬਾਅਦ ਕੁੜੀ ਦੀ ਮਾਂ ਉਸ ਦੇ ਕਮਰੇ 'ਚ ਗਈ ਤਾਂ ਉਸ ਨੇ ਪੱਖੇ ਨਾਲ ਲਟਕਦੀ ਹੋਈ ਕੁੜੀ ਦੀ ਲਾਸ਼ ਦੇਖੀ, ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉਡ ਗਏ। 

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ.3 ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ। ਹਾਲ ਦੀ ਘੜੀ ਪੁਲਸ ਨੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਫ਼ਿਰ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News