ਗੈਂਗਸਟਰ ਮੋਨੂੰ ਸੁੱਖਾ ਅਤੇ ਪਵਨ ਨਹਿਰਾ ਦਾ ਪੁਲਸ ਰਿਮਾਂਡ ਹੋਇਆ ਖਤਮ

01/15/2021 12:15:17 PM

ਮਲੋਟ (ਜੁਨੇਜਾ): ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਖਤਰਨਾਕ ਗੈਂਗਸਟਰ ਲਾਂਰੇਸ ਬਿਸ਼ਨੋਈ ਗਿਰੋਹ ਵੱਲੋਂ ਕੀਤੇ ਦੋ ਵੱਖ-ਵੱਖ ਕਤਲਾਂ ਦੇ ਮਾਮਲਿਆਂ ਲਈ ਪੁਲਸ ਨੇ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦੇ ਖਤਰਨਾਕ ਸ਼ੂਟਰਾਂ ਨੂੰ ਅਦਾਲਤ ਨੇ ਵਾਪਸ ਜੇਲ ਵਿਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਦਸੰਬਰ 19 ਵਿਚ ਸਕਾਈ ਮਾਲ ਵਿਚ ਮਾਰੇ ਗਏ ਮਲੋਟ ਦੇ ਮਨਪ੍ਰੀਤ ਸਿੰਘ ਮੰਨਾ ਮਾਮਲੇ ਵਿਚ ਪੁਲਸ ਪਵਨ ਨਹਿਰਾ ਨੂੰ ਫਰੀਦਕੋਟ ਮਾਰਡਰਨ ਜੇਲ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਮਲੋਟ ਸਿਟੀ ਲੈ ਕੇ ਆਈ ਸੀ । ਜਿਸ ਦਾ ਅੱਜ ਦੋ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਵਾਪਸ ਜੂਡੀਸ਼ੀਅਲ ਵਿਚ ਭੇਜਣ ਦਾ ਹੁਕਮ ਦਿੱਤਾ ਹੈ। ਉਧਰ 22 ਅਕਤੂਰ ਨੂੰ ਔਲਖ ਵਿਖੇ ਮਾਰੇ ਗਏ ਰਣਜੀਤ ਸਿੰਘ ਰਾਣਾ ਦੇ ਕਤਲ ਦੇ ਮਾਮਲੇ ਵਿਚ ਸਦਰ ਮਲੋਟ ਪੁਲਸ ਨੇ ਮੁੱਖ ਦੋਸ਼ੀ ਮੋਨੂੰ ਸੁੱਖਾ ਨੂੰ 6 ਜਨਵਰੀ ਨੂੰ ਸੋਨੀਪਤ ਜੇਲ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਂਦਾ ਸੀ, ਜਿਸਦਾ ਦੂਸਰੀ ਵਾਰ ਮਿਲਿਆ ਪੁਲਸ ਰਿਮਾਂਡ ਖਤਮ ਹੋ ਗਿਆ ਹੈ। ਪੁਲਸ ਵੱਲੋਂ ਦੋਸ਼ੀ ਨੂੰ ਵਾਪਸ ਜੇਲ ਵਿਚ ਭੇਜ ਦਿੱਤਾ ਹੈ।

ਉਧਰ ਸ਼ਾਮ ਨੂੰ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਰਾਣਾ ਸਿੱਧੂ ਕਤਲ ਵਿਚ ਵਰਤੀ ਸਵਫਿਟ ਕਾਰ ਪੁਲਸ ਨੇ ਬਰਾਮਦ ਕਰ ਲਈ ਹੈ। ਸਦਰ ਦੇ ਮੁੱਖ ਅਫਸਰ ਪਰਮਜੀਤ ਸਿੰਘ ਅਤੇ ਸੀ. ਆਈ. ਏ. ਦੇ ਇੰਚਾਰਜ ਸੁਖਜੀਤ ਸਿੰਘ ਨੇ ਇਹ ਬਰਾਮਦਗੀ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਹਿਲਾਂ ਲਿਆਂਦੇ ਦੋਸ਼ੀ ਪਵਨ ਨਹਿਰਾ ਕੋਲੋਂ ਪੁਲਸ ਨੇ ਹਥਿਆਰ ਬਰਾਮਦ ਕੀਤੇ ਸਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦਾ ਇਕ ਹੋਰ ਦੋਸ਼ੀ ਯਸ਼ਪਾਲ ਸਰਪੰਚ , ਮਾਸਟਰ ਮਾਈਂਡ ਗੋਲਡੀ ਐੱਨ. ਆਰ. ਆਈ. ਅਤੇ ਮੌਕੇ ’ਤੇ ਵਰਤੀ ਕਾਰ ਦਾ ਚਾਲਕ ਜੋ ਸਥਾਨਕ ਹੋ ਸਕਦਾ ਹੈ ਪੁਲਸ ਦੀ ਪਹੁੰਚ ਤੋਂ ਬਾਹਰ ਹੈ।


Shyna

Content Editor

Related News