ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰ ਮਾਰੂ ਹਥਿਆਰਾਂ ਤੇ ਚੋਰੀ ਦੀ ਗੱਡੀ ਸਮੇਤ ਕਾਬੂ

07/25/2021 12:23:04 PM

ਦਿੜ੍ਹਬਾ ਮੰਡੀ ( ਅਜੈ ): ਜ਼ਿਲ੍ਹਾ ਪੁਲਸ ਮੁਖੀ ਵਿਵੇਕ ਸੀਲ ਸੋਨੀ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਵਿੱਢੀ ਮੁਹਿੰਮ ਤਹਿਤ ਪੁਲਸ ਸਬ-ਡਵੀਜ਼ਨ ਦਿੜ੍ਹਬਾ ਦੇ ਪੁਲਸ ਉਪ ਕਪਤਾਨ ਮੋਹਿਤ ਅਗਰਵਾਲ ਦੇ ਦਿਸ਼ਾ-ਨਿਰਦੇਸ਼ ਤਹਿਤ ਥਾਣਾ ਛਾਜਲੀ ਦੇ ਐੱਸ. ਐੱਸ. ਓ. ਦੀ ਅਗਵਾਈ ਵਿੱਚ ਪੁਲਸ ਚੌਂਕੀ ਮਹਿਲਾਂ ਦੀ ਪੁਲਸ ਪਾਰਟੀ ਨੇ ਲੁੱਟਾਂ-ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਬਲੈਰੋ ਗੱਡੀ ਤੇ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜਦਕਿ ਦੋ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫਲ ਹੋ ਗਏ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਸਬ-ਡਵੀਜ਼ਨ ਦਿੜ੍ਹਬਾ ਦੇ ਉਪ ਕਪਤਾਨ ਮੋਹਿਤ ਅਗਰਵਾਲ ਨੇ ਦੱਸਿਆ ਕਿ ਇਹ ਮੁੱਕਦਮਾ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਪੁਲਸ ਚੌਕੀ ਮਹਿਲਾ ਸਮੇਤ ਪੁਲਸ ਪਾਰਟੀ ਦੇ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੇਨ ਚੌਕ ਮਹਿਲਾਂ ਵਿਖੇ ਮੌਜੂਦ ਸੀ ਤਾਂ ਨਰਿੰਦਰ ਸਿੰਘ ਪਾਸ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਜਗਤਾਰ ਸਿੰਘ ਉਰਫ ਕਾਲਾ,ਸੋਮਾ,ਹੈਪੀ ਸਿੰਘ ਉਰਫ ਹੈਪੀ ਉਰਫ ਰੂਪਾ ਸਿੰਘ, ਸਨੀ ਉਰਫ ਸੋਨੀ,ਪੰਮੀ ਵਾਸੀਆਨ ਨਾਗਰਾ ਅਤੇ ਰਣਜੀਤ ਸਿੰਘ ਉਰਫ ਜੀਤੀ ਵਾਸੀ ਸੰਘਰੇੜੀ ਜੋ ਲੁੱਟਾਂ ਖੋਹਾਂ ਅਤੇ ਚੋਰੀਆ ਕਰਨ ਦੇ ਆਦਿ ਹਨ। ਜੋ ਅੱਜ ਵੀ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਆਪਣੀ ਬਲੋਰੋ ਕੈਪਰ ਗੱਡੀ ਜਿਸ ’ਤੇ ਜਾਅਲੀ ਨੰਬਰ ਲਗਾਇਆ ਹੋਇਆ ਹੈ ਜਿਸ ’ਤੇ ਸਵਾਰ ਹੋ ਕੇ ਮਹਿਲਾਂ ਤੋਂ ਖਡਿਆਲ ਰੋਡ ਪਰ ਬਣੇ ਸ਼ਮਸ਼ਾਨ ਘਾਟ ਅੰਦਰ ਬੈਠ ਕੇ ਕਿਸੇ ਵੱਡੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕਠੇ ਹੋ ਕੇ ਗੱਲਬਾਤ ਕਰ ਰਹੇ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਕਤਾਨ ਸਾਰੇ ਵਿਅਕਤੀ ਸਮੇਤ ਹਥਿਆਰਾਂ ਦੇ ਮੌਕੇ ’ਤੇ ਕਾਬੂ ਆ ਸਕਦੇ ਹਨ। ਜਿਸ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਜਗ੍ਹਾ ਤੇ ਰੇਡ ਕਰਕੇ 4 ਵਿਅਕਤੀਆਂ ਨੂੰ ਇੱਕ ਕਿਰਪਾਨ, ਇੱਕ ਕਿਰਚ, ਇੱਕ ਰਾਡ, ਇੱਕ ਗੰਡਾਸੀ ਅਤੇ ਇੱਕ ਬਲੈਰੋ ਗੱਡੀ ਜਾਅਲੀ ਨੰਬਰ ਸਮੇਤ ਕਾਬੂ ਕਰ ਲਿਆ ਜਦਕਿ ਦੋ ਵਿਅਕਤੀ ਪੰਮੀ ਅਤੇ ਰਣਜੀਤ ਸਿੰਘ ਉਰਫ ਜੀਤੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ।

ਕਾਬੂ ਕੀਤੇ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਪੁਲਸ ਵੱਲੋਂ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਨ੍ਹਾਂ ਕੋਲੋਂ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ। ਇਨਾਂ ਵਿਚੋਂ ਰਣਜੀਤ ਸਿੰਘ, ਜਗਤਾਰ ਸਿੰਘ ਅਤੇ ਸੋਮੇ ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। 


Shyna

Content Editor

Related News