ਕਨਫੈਸਰੀ ਦੀ ਦੁਕਾਨ ’ਚੋਂ 73 ਹਜ਼ਾਰ ਰੁਪਏ ਚੋਰੀ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਗ੍ਰਿਫਤਾਰ

Friday, Jun 27, 2025 - 04:53 PM (IST)

ਕਨਫੈਸਰੀ ਦੀ ਦੁਕਾਨ ’ਚੋਂ 73 ਹਜ਼ਾਰ ਰੁਪਏ ਚੋਰੀ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਗ੍ਰਿਫਤਾਰ

ਫਿਰੋਜ਼ਪੁਰ(ਪਰਮਜੀਤ ਸੋਢੀ): ਫਿਰੋਜ਼ਪੁਰ ਸ਼ਹਿਰ ਟਾਹਲੀ ਮੁਹੱਲਾ ਵਿਖੇ ਕਨਫੈਸਰੀ ਦੀ ਦੁਕਾਨ ’ਚੋਂ 73 ਹਜ਼ਾਰ ਰੁਪਏ ਚੋਰੀ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਨੂੰ ਮੋਟਰਸਾਈਕਲ ਗ੍ਰਿਫਤਾਰ ਕਰਕੇ ਤਿੰਨ ਖਿਲਾਫ 305, 331 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਰਿੰਦਰ ਕੁਮਾਰ ਪੁੱਤਰ ਸ਼ਿਵ ਦਿਆਲ ਵਾਸੀ ਟਾਹਲੀ ਮੁਹੱਲਾ, ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਕਨਫੈਸਰੀ ਦਾ ਕੰਮ ਕਰਦਾ ਹੈ ਅਤੇ ਮਿਤੀ 15 ਜੂਨ 2025 ਨੂੰ ਉਹ ਰਾਤ ਆਪਣੀ ਦੁਕਾਨ ਟਾਹਲੀ ਮੁਹੱਲਾ ਬੰਦ ਕਰਕੇ ਗਿਆ ਸੀ।

ਇਹ ਵੀ ਪੜ੍ਹੋਪੰਜਾਬ 'ਚ ਸਕਿਓਰਿਟੀ ਗਾਰਡ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਮਿਤੀ 16 ਜੂਨ 2025 ਨੂੰ ਸਵੇਰੇ ਦੁਕਾਨ ਤੋਂ ਆਇਆ ਤਾਂ ਵੇਖਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਸੀ ਅਤੇ ਜਦੋਂ ਦੁਕਾਨ ਦੇ ਅੰਦਰ ਗਿਆ ਤਾਂ ਵੇਖਿਆ ਕਿ ਦੁਕਾਨ ਦਾ ਸਾਮਾਨ ਉਥਲ ਪੁਥਲ ਹੋਇਆ ਪਿਆ ਸੀ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਕੋਨਟਰ ਚੈੱਕ ਕੀਤਾ ਤਾਂ ਕੋਨਟਰ ਦਾ ਮੇਨ ਗੱਲਾ ਗਾਇਬ ਸੀ ਅਤੇ ਗੱਲੇ ਵਿਚੋਂ ਕਰੀਬ 73 ਹਜ਼ਾਰ ਰੁਪਏ ਸਨ, ਜੋ ਕਿ ਚੋਰੀ ਹੋ ਚੁੱਕੇ ਸੀ ਅਤੇ ਜੋ ਅਣਪਛਾਤੇ ਚੋਰਾਂ ਵੱਲੋਂ ਮਿਤੀ 15-16 ਜੂਨ 2025 ਦੀ ਦਰਮਿਆਨੀ ਰਾਤ ਚੋਰੀ ਕਰ ਲੲੈ ਗਏ ਹਨ।

ਇਹ ਵੀ ਪੜ੍ਹੋਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ

ਜਦੋਂ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਵੇਖਿਆ ਕਿ ਸਵੇਰੇ 4.54 ਮਿੰਟ ਏਐੱਮ ਨੂੰ ਤਿੰਨ ਅਣਪਛਾਤੇ ਚੋਰ ਇਕ ਹੀਰੋ ਸਪਲੈਂਡਰ ਮੋਟਰਸਾਈਕਲ ’ਤੇ ਆ ਕੇਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਪੈਸੇ ਚੋਰੀ ਕਰਕੇ ਲੈ ਜਾ ਰਹੇ ਸਨ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਜੋ ਮਿਤੀ 16 ਜੂਨ 2025 ਨੂੰ ਸਵੇਰੇ 4.54 ਮਿੰਟ ’ਤੇ ਉਸ ਦੀ ਦੁਕਾਨ ਦਾ ਸ਼ਟਰ ਭੰਨ ਕੇ ਗੱਲੇ ਵਿਚੋਂ 73 ਹਜ਼ਾਰ ਰੁਪਏ ਚੋਰੀ ਕੀਤੇ ਹਨ, ਉਹ ਜਗਰੂਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਬੁਟ ਰੋਸ਼ਨ ਸ਼ਾਹ ਥਾਣਾ ਸਦਰ ਜ਼ੀਰਾ, ਹਾਲ ਪਿੰਡ ਗਿੱਲਾਂ ਵਾਲਾ, ਸਚੀਨ ਉਰਫ ਚੱਚਾ ਪੁੱਤਰ ਅਮੀਤ ਵਾਸੀ ਆਵਾ ਬਸਤੀ ਫਿਰੋਜ਼ਪੁਰ ਸ਼ਹਿਰ ਅਤੇ ਅਕਸ਼ੈ ਨੇ ਚੋਰੀ ਕੀਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਜਗਰੂਪ ਸਿੰਘ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਬਾਕੀ ਦੋਸ਼ੀਅਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ,  27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News