ਵਿਆਹ ਦਾ ਝਾਂਸਾ ਦੇ ਕੇ ਚਾਚੇ-ਭਤੀਜੇ ਨੇ ਲੜਕੀ ਨਾਲ ਕੀਤਾ ਜ਼ਬਰ-ਜਨਾਹ

Friday, Apr 19, 2019 - 09:15 PM (IST)

ਵਿਆਹ ਦਾ ਝਾਂਸਾ ਦੇ ਕੇ ਚਾਚੇ-ਭਤੀਜੇ ਨੇ ਲੜਕੀ ਨਾਲ ਕੀਤਾ ਜ਼ਬਰ-ਜਨਾਹ

ਕੋਟਫੱਤਾ, (ਸੁੱਖੀ ਮਾਨ)— ਕੋਟਫੱਤਾ ਪੁਲਿਸ ਨੇ ਇੱਕ 23 ਸਾਲਾ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜ਼ਬਰ-ਜਿਨਾਹ ਕਰਨ ਵਾਲੇ ਚਾਚੇ-ਭਤੀਜੇ ਖਿਲਾਫ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ । ਜਦਕਿ ਦੂਜੇ ਦੋਸ਼ੀ ਦੀ ਭਾਲ ਜਾਰੀ ਹੈ । ਪੀੜਤ ਲੜਕੀ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ ਉਹ ਪਿੰਡ ਢਿੱਲਵਾਂ ਦੀ ਰਹਿਣ ਵਾਲੀ ਹੈ ਤੇ ਉਸਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ।
ਜਾਣਕਾਰੀ ਮੁਤਾਬਕ ਪੀੜਤਾ ਨੇ ਦੱਸਿਆ ਕਿ ਜਗਤਾਰ ਸਿੰਘ ਵਾਸੀ ਮਾਨਸਾ ਖੁਰਦ ਮੇਰੇ ਪਿਤਾ ਨਾਲ ਪਹਿਲਾਂ ਇੱਕ ਦੋ ਵਾਰ ਸਾਡੇ ਘਰੇ ਆਇਆ ਸੀ ਤੇ ਹੁਣ ਕਰੀਬ ਇੱਕ ਮਹੀਨਾ ਪਹਿਲਾਂ ਉਕਤ ਦੋਸ਼ੀ ਨੇ ਫੋਨ ਕਰ ਕੇ ਲੜਕੀ ਨੂੰ ਆਪਣੇ ਭਤੀਜੇ ਨਾਲ ਰਿਸ਼ਤੇ ਦੀ ਗੱਲ ਕੀਤੀ ਤੇ ਉਸ ਨੂੰ ਵਿਆਹ ਕਰਵਾਉਣ ਲਈ ਮਾਨਸਾ ਬੁਲਾਇਆ ਤੇ ਉਹ ਬੱਸ ਰਾਹੀਂ ਕੋਟਫੱਤਾ ਬੱਸ ਅੱਡੇ 'ਤੇ ਉੱਤਰ ਗਈ । ਜਿੱਥੇ ਕਿ ਕੀਪਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਰਾਏਖਾਨਾ ਵਿਖੇ ਆਪਣੀ ਮੰਮੀ ਨੂੰ ਵਿਖਾਉਣ ਲਈ ਕਹਿ ਕੇ ਖੇਤਾਂ 'ਚ ਬਣੇ ਇੱਕ ਮਕਾਨ 'ਚ ਲੈ ਗਿਆ । ਜਿੱਥੇ ਜਗਤਾਰ ਸਿੰਘ ਨੇ ਉਸ ਨੂੰ ਕਮਰੇ 'ਚ ਲਿਜਾ ਕੇ ਅਸ਼ਲੀਲ ਹਰਕਤਾਂ ਕਰਨ ਲੱਗਾ ਤੇ ਉਸ ਵੱਲੋਂ ਵਿਰੋਧ ਕਰਨ 'ਤੇ ਜਾਨੋਂ ਮਾਰਣ ਦੀਆਂ ਧਮਕੀਆਂ ਦੇਣ ਲਗਾ। ਉਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨਾਲ ਜ਼ਬਰਦਸਤੀ ਜ਼ਬਰ ਜਿਨਾਹ ਕੀਤਾ ਤੇ ਉਸ 'ਤੋਂ ਬਾਅਦ ਦੋਨਾਂ ਨੇ ਉਸ ਨੂੰ ਵਾਪਸ ਘਰ ਭੇਜ ਦਿੱਤਾ। ਪੀੜਤਾਂ ਨੇ ਆਪਣੇ ਘਰ ਸਾਰੀ ਘਟਨਾ ਬਾਰੇ ਜ਼ਿਕਰ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ।
ਐਸ.ਐਚ.ਓ ਮਲਕੀਤ ਸਿੰਘ ਨੇ ਦੱਸਿਆ ਕਿ ਡਾਕਟਰੀ ਰਿਪੋਰਟ ਤੋਂ ਬਾਅਦ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਜਗਤਾਰ ਸਿੰਘ ਅਤੇ ਕੁਲਦੀਪ ਸਿੰਘ ਕੀਪਾ ਵਾਸੀ ਮਾਨਸਾ ਖੁਰਦ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿੱਚੋਂ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਕੁਲਦੀਪ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।


author

KamalJeet Singh

Content Editor

Related News